Thursday, November 21, 2024
 

ਸਿਹਤ ਸੰਭਾਲ

ਆਓ ਤੁਹਾਨੂੰ ਦੱਸੀਏ ਫਾਈਬਰ ਨਾਲ ਭਰਪੂਰ ਇਹਨਾਂ ਬੀਜਾਂ ਦੇ ਲਾਭ

May 23, 2024 05:51 PM

Health News: ਸੂਰਜਮੁਖੀ ਦੇ ਬੀਜ ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਬੀ6, ਫਾਈਬਰ, ਆਇਰਨ, ਜ਼ਿੰਕ, ਕਾਪਰ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ:-

ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ 'ਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਨ੍ਹਾਂ ਬੀਜਾਂ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਸ਼ੂਗਰ ਦੇ ਰੋਗੀਆਂ ਲਈ ਦਵਾਈ ਦੀ ਤਰ੍ਹਾਂ ਹਨ, ਕਿਉਂਕਿ ਇਨ੍ਹਾਂ 'ਚ ਪੋਲੀਸੈਚੁਰੇਟਿਡ ਫੈਟ ਭਰਪੂਰ ਮਾਤਰਾ 'ਚ ਹੁੰਦੀ ਹੈ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ।

 ਪਾਚਨ ਕਿਰਿਆ ਵਿੱਚ ਫ਼ਾਇਦੇਮੰਦ:-

ਪੇਟ ਦੀ ਸਫਾਈ ਕਰਨ ਵਿੱਚ ਸੂਰਜਮੁਖੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਸੀਂ ਨਾ ਸਿਰਫ ਆਪਣੀ ਪਾਚਨ ਤੰਤਰ ਨੂੰ ਮਜ਼ਬੂਤ ਕਰ ਸਕਦੇ ਹੋ ਸਗੋਂ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢ ਸਕਦੇ ਹੋ।ਇਹਨਾਂ ਦਾ ਸੇਵਨ ਕਰਨ ਨਾਲ ਪੇਟ ਦੀ ਸਫਾਈ ਵੀ ਹੁੰਦੀ ਹੈ।ਰੋਜ਼ਾਨਾ 2 ਚਮਚ ਸੂਰਜਮੁਖੀ ਦੇ ਬੀਜ ਤੁਹਾਡੀ ਸਿਹਤ ਲਈ ਵਰਦਾਨ ਹਨ।

 ਭਾਰ ਘਟਾਉਣ ਵਿੱਚ ਫ਼ਾਇਦੇਮੰਦ :-

ਸੂਰਜਮੁਖੀ ਦੇ ਬੀਜ ਖਾਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਇਹ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਇਹਨਾਂ ਦਾ ਨਿਯਮਤ ਸੇਵਨ ਤੁਹਾਨੂੰ ਭਾਰ ਘਟਾਉਣ ਅਤੇ ਮੋਟਾਪੇ ਨੂੰ ਕਾਬੂ ਵਿੱਚ ਲਿਆਉਣ ਵਿੱਚ ਮਦਦ ਕਰਦੇ ਹਨ।

ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਫ਼ਾਇਦੇਮੰਦ:-

ਇਹ ਬੀਜ ਹੱਡੀਆਂ ਦੀ ਸਿਹਤ ਨੂੰ ਵਧਾਉਣ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਵੀ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਸੂਰਜਮੁਖੀ ਦੇ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ, ਕਿਉਂਕਿ ਇਸ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ।

ਕਬਜ਼ ਤੋਂ ਫ਼ਾਇਦੇਮੰਦ:-

ਸੂਰਜਮੁਖੀ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਇਨ੍ਹਾਂ ਬੀਜਾਂ ਦਾ ਸੇਵਨ ਕਰਨ ਨਾਲ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਵੱਧ ਰਹੇ ਪ੍ਰਦੂਸ਼ਣ ਵਿਚ AQI ਕੀ ਹੈ ਅਤੇ ਘਰ ਅੰਦਰ ਸ਼ੁੱਧ ਹਵਾ ਕਿਵੇਂ ਰੱਖੀਏ ?

Pollution : ਇਹ 7 ਅਭਿਆਸ ਫੇਫੜਿਆਂ ਨੂੰ ਜ਼ਹਿਰੀਲੀ ਹਵਾ ਤੋਂ ਬਚਾਏਗਾ

ਜਾਣੋ ਕਿਨੀ ਬੀਅਰ ਪੀਣੀ ਚਾਹੀਦੀ ਹੈ ? ਜਾਂ ਪੀਣੀ ਹੀ ਨਹੀਂ ਚਾਹੀਦੀ ?

ਹੁਣ ਤੁਹਾਨੂੰ ਮੁਲਾਇਮ ਅਤੇ ਚਮਕਦਾਰ ਵਾਲਾਂ ਲਈ ਪਾਰਲਰ ਨਹੀਂ ਜਾਣਾ ਪਵੇਗਾ, ਕੇਲੇ ਦਾ ਹੇਅਰ ਮਾਸਕ ਅਜ਼ਮਾਓ

ਜੈਤੂਨ ਦਾ ਤੇਲ ਖਾਣਾ ਪਕਾਉਣ ਲਈ ਸਭ ਤੋਂ ਵਧੀਆ ਕਿਉਂ ਮੰਨਿਆ ਜਾਂਦਾ ਹੈ ਆਓ ਜਾਣੀਏ

ਸਰਦੀਆਂ ਦੇ ਟਿਪਸ: ਇਹਨਾਂ 5 ਸੁਪਰ ਹੈਲਦੀ ਡਰਿੰਕਸ ਨੂੰ ਸ਼ਾਮਲ ਕਰੋ

ਸੌਗੀ ਦਾ ਪਾਣੀ ਅਣਗਿਣਤ ਫਾਇਦਿਆਂ ਨਾਲ ਭਰਪੂਰ ਆਓ ਜਾਣੀਏ

ਖਾਸ ਕਰ ਕੇ ਸਰਦੀਆਂ ਵਿਚ ਆਂਵਲੇ ਦੇ ਹੁੰਦੇ ਹਨ ਵੱਧ ਫਾਇਦੇ

ਨੀਂਦ ਦੀ ਕਮੀ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਲੱਛਣ

ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਕਰੋ ਇਹਨਾਂ ਘਰੇਲੂ ਚੀਜਾਂ ਦੀ ਵਰਤੋਂ

 
 
 
 
Subscribe