ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਗੁਆਨਾ ਪਹੁੰਚੇ। ਉਹ 56 ਸਾਲਾਂ ਵਿੱਚ ਇਸ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਅਤੇ ਦਰਜਨ ਤੋਂ ਵੱਧ ਕੈਬਨਿਟ ਮੰਤਰੀਆਂ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
ਜਿਵੇਂ ਹੀ ਨਰਿੰਦਰ ਮੋਦੀ ਜਹਾਜ਼ ਤੋਂ ਹੇਠਾਂ ਉਤਰੇ ਤਾਂ ਗੁਆਨਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਗਲੇ ਮਿਲ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਨਰਿੰਦਰ ਮੋਦੀ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ।
ਜਦੋਂ ਨਰਿੰਦਰ ਮੋਦੀ ਹਵਾਈ ਅੱਡੇ ਤੋਂ ਹੋਟਲ ਪਹੁੰਚੇ ਤਾਂ ਗੁਯਾਨਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ, ਬਾਰਬਾਡੋਸ ਦੇ ਪ੍ਰਧਾਨ ਮੰਤਰੀ ਅਤੇ ਗੁਆਨਾ ਦੇ ਚਾਰ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।