ਗਰਮੀਆਂ ਦੇ ਫ਼ਲਾਂ ਵਿੱਚੋਂ ਅੰਬ, ਸੇਬ ਅਤੇ ਅਮਰੂਦ ਹੀ ਮਸ਼ਹੂਰ ਮੰਨੇ ਜਾਂਦੇ ਹਨ ਪਰ ਸ਼ਹਿਤੂਤ ਇਹ ਫਲ ਵੀ ਗਰਮੀਆਂ ਵਿੱਚ ਹੀ ਹੁੰਦਾ ਹੈ।ਇਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮਾਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਵਿਟਾਮਿਨ ਸੀ, ਮੈਗਨੀਸ਼ੀਅਮ, ਫਾਈਬਰ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਣਦੇ ਹਨ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।ਆਉ ਜਾਣਦੇ ਹਾਂ ਸ਼ਹਿਤੂਤ ਖਾਣ ਦੇ ਕੀ ਫਾਇਦੇ ਹੁੰਦੇ ਹਨ।
1 : ਪਾਚਨ ਕਿਰਿਆ ਵਿੱਚ ਫ਼ਾਇਦੇਮੰਦ:ਗਰਮੀਆਂ ਦੇ ਮੌਸਮ 'ਚ ਆਪਣੇ ਪਾਚਨ ਨੂੰ ਸੁਧਾਰਨ ਲਈ ਜ਼ਰੂਰ ਖਾਉ ਸ਼ਹਿਤੂਤ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਣ 'ਚ ਮਦਦ ਕਰਦਾ ਹੈ।
2 : ਦਿਮਾਗ ਲਈ ਫਾਇਦੇਮੰਦ:ਸ਼ਹਿਤੂਤ ਦਾ ਨਿਯਮਤ ਸੇਵਨ ਦਿਮਾਗ ਦੀ ਸਿਹਤ ਨੂੰ ਵਧਾਉਣ 'ਚ ਵੀ ਮਦਦ ਕਰ ਸਕਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਵੀ ਸ਼ਹਿਤੂਤ ਬਹੁਤ ਵਧੀਆ ਫਲ ਹੈ।
3 : ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ:ਸ਼ੂਗਰ ਦੇ ਮਰੀਜ਼ਾਂ ਨੂੰ ਵੀ ਸ਼ਹਿਤੂਤ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਇਆ ਜਾਣ ਵਾਲਾ ਪਲਾਜ਼ਮਾ ਸਰੀਰ 'ਚ ਗਲੂਕੋਜ਼ ਦੇ ਪੱਧਰ ਨੂੰ ਵਧਾ ਕੇ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਂਦਾ ਹੈ, ਜਿਸ ਨਾਲ ਸ਼ੂਗਰ ਤੋਂ ਪੀੜਤ ਮਰੀਜ਼ਾਂ ਨੂੰ ਲਾਭ ਮਿਲ ਸਕਦਾ ਹੈ।
4: ਇਮਿਊਨਿਟੀ ਸਿਸਟਮ ਠੀਕ ਕਰੇ:ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਹਿਤੂਤ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਜ਼ਿੰਕ ਅਤੇ ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਸਿਸਟਮ ਵਧਾਉਣ ਚ ਮਦਦ ਕਰਦਾ ਹੈ।
Disclaimer: 'ਸੱਚੀ ਕਲਮ' ਇਸ ਲੇਖ ਵਿੱਚ ਦੱਸੇ ਤਰੀਕਿਆਂ, ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਿਆ ਜਾਵੇ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਦੀ ਸਲਾਹ ਲਓ।