ਆਓ ਤੁਹਾਨੂੰ ਕੁਝ ਖਾਣ ਵਾਲੀਆਂ ਵਸਤੂਆਂ ਬਾਰੇ ਜਾਣਕਾਰੀ ਦੇਈਏ ਜਿਨ੍ਹਾਂ ਨੂੰ ਕਦੇ ਵੀ ਦੁਬਾਰਾ ਗਰਮ ਕਰ ਕੇ ਨਹੀਂ ਖਾਣਾ ਚਾਹੀਦਾ।
ਮਸ਼ਰੂਮ:-
ਮਸ਼ਰੂਮ ਦੁਬਾਰਾ ਗਰਮ ਕਰ ਕੇ ਖਾਣ ਨਾਲ ਉਨ੍ਹਾਂ ਵਿਚ ਮੌਜੂਦ ਪ੍ਰੋਟੀਨ ਦਾ ਰੂਪ ਬਦਲ ਜਾਂਦਾ ਹੈ, ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਖੁੰਬਾਂ ਨੂੰ ਦੁਬਾਰਾ ਗਰਮ ਕਰਨ ਨਾਲ ਉਨ੍ਹਾਂ ਵਿਚ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹਨ। ਇਸ ਲਈ ਮਸ਼ਰੂਮ ਨੂੰ ਦੁਬਾਰਾ ਗਰਮ ਕਰ ਕੇ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਸ਼ਲਗਮ:-
ਸ਼ਲਗਮ 'ਚ ਨਾਈਟ੍ਰੇਟ ਪਾਏ ਜਾਂਦੇ ਹਨ ਜੋ ਦੁਬਾਰਾ ਗਰਮ ਹੋਣ 'ਤੇ ਜ਼ਹਿਰੀਲੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਦੁਬਾਰਾ ਗਰਮ ਕਰ ਕੇ ਖਾਣ ਨਾਲ ਕੈਂਸਰ ਹੋਣ ਦਾ ਖਤਰਾ ਵੀ ਹੋ ਸਕਦਾ ਹੈ ।
ਚਾਹ:-
ਚਾਹ ਪੀਣ ਦੇ ਸ਼ੌਕੀਨਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇਕਰ ਤੁਹਾਡੀ ਚਾਹ ਬਚ ਗਈ ਹੈ ਤਾਂ ਇਸ ਨੂੰ ਦੁਬਾਰਾ ਗਰਮ ਕਰਨਾ ਬੇਵਕੂਫੀ ਹੋ ਸਕਦੀ ਹੈ। ਦਰਅਸਲ, ਚਾਹ ਨੂੰ ਗਰਮ ਕਰਨ ਨਾਲ ਨਾ ਸਿਰਫ ਸਵਾਦ ਹੀ ਬਦਲ ਸਕਦਾ ਹੈ, ਸਗੋਂ ਅਜਿਹਾ ਕਰਨ ਨਾਲ ਐਸੀਡਿਟੀ ਤੇ ਸਲੀਪ ਦੇ ਚੱਕਰ 'ਚ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਕੈਫੀਨ ਦੀ ਮਾਤਰਾ ਵਧ ਜਾਂਦੀ ਹੈ। ਇਸ ਲਈ ਹਮੇਸ਼ਾ ਤਿਆਰ ਚਾਹ ਨੂੰ ਤੁਰੰਤ ਪੀਓ ਤੇ ਇਸਨੂੰ ਦੁਬਾਰਾ ਗਰਮ ਨਾ ਕਰੋ।
ਚਾਵਲ :-
ਚਾਵਲ ਪੱਕਣ ਤੋਂ ਬਾਅਦ ਉਨ੍ਹਾਂ ਨੂੰ ਰੂਮ ਟੈਂਪਰੇਚਰ 'ਤੇ ਛੱਡਣ ਨਾਲ ਉਨ੍ਹਾਂ ਵਿਚ ਬੈਕਟੀਰੀਆ ਪੈਦਾ ਹੋਣ ਲਗਦੇ ਹਨ, ਜੋ ਭੋਜਨ ਦੇ ਜ਼ਹਿਰ ਦਾ ਕਾਰਨ ਬਣ ਸਕਦੇ ਹਨ। ਇਸ ਲਈ ਜੇਕਰ ਤੁਸੀਂ ਬਚੇ ਹੋਏ ਚਾਵਲਾਂ ਨੂੰ ਫਰਿੱਜ ਵਿਚ ਸਟੋਰ ਨਹੀਂ ਕੀਤਾ ਹੈ ਤਾਂ ਇਨ੍ਹਾਂ ਨੂੰ ਦੁਬਾਰਾ ਗਰਮ ਕਰਨਾ ਨੁਕਸਾਨਦੇਹ ਹੋ ਸਕਦਾ ਹੈ।