ਰੋਜ਼ਾਨਾ ਇੱਕ ਗਲਾਸ ਜੂਸ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਨਾਸ਼ਤੇ 'ਚ ਸੇਬ ਖਾਣ ਦੀ ਬਜਾਏ ਤੁਸੀਂ ਇਸ ਦਾ ਜੂਸ ਪੀ ਸਕਦੇ ਹੋ। ਜੂਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।
ਸੇਬ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਹਨ। ਇਸ ਲਈ ਰੋਜ਼ਾਨਾ ਸੇਬ ਦਾ ਜੂਸ ਪੀਣ ਨਾਲ ਸਰੀਰ 'ਚ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਜੋ ਲੋਕ ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਨੇ ਉਹ ਆਪਣੀ ਡਾਈਟ 'ਚ ਸੇਬ ਦਾ ਜੂਸ ਸ਼ਾਮਿਲ ਕਰ ਸਕਦੇ ਹਨ।
ਸੇਬ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਪੌਲੀ-ਫਿਨੋਲ ਅਤੇ ਫਲੇਵੋਨੋਇਡ ਵੀ ਹੁੰਦੇ ਹਨ। ਇਹ ਦਿਲ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਸਰੀਰ 'ਚ ਪੋਟਾਸ਼ੀਅਮ ਦੀ ਕਮੀ ਨਹੀਂ ਹੋਵੇਗੀ।
ਇਸ ਵਿਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਤੁਸੀਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੋਗੇ। ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਨਹੀਂ ਹੋਵੇਗੀ।
ਜਦੋਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਤਾਂ ਲੋਕ ਜਲਦੀ ਬਿਮਾਰ ਹੋਣ ਲੱਗਦੇ ਹਨ। ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਰੋਜ਼ਾਨਾ ਸੇਬ ਦਾ ਜੂਸ ਪੀਣਾ ਬਹੁਤ ਜ਼ਰੂਰੀ ਹੈ। ਇਸ 'ਚ ਵਿਟਾਮਿਨ ਏ ਦੇ ਨਾਲ-ਨਾਲ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਹੈ।