Sunday, December 22, 2024
 
BREAKING NEWS
ਮੋਹਾਲੀ ਬਿਲਡਿੰਗ ਹਾਦਸਾ, ਮਰਨ ਵਾਲਿਆਂ ਦੀ ਗਿਣਤੀ 2 ਪਹੁੰਚੀਮੋਹਾਲੀ 'ਚ ਡਿੱਗੀ ਇਮਾਰਤ ਦਾ ਮਾਮਲਾ: 5 ਦੱਬੇ, 1 ਲੜਕੀ ਦੀ ਮੌਤजीएसटी परिषद ने व्यवसायों द्वारा इस्तेमाल की गई, पुरानी ईवी कारों पर कर बढ़ाया; विपक्ष ने प्रतिक्रिया व्यक्त कीसात भारतीयों सहित 200 लोग घायल; नई दिल्ली ने जर्मनी के क्रिसमस बाजार में हुए हमले की निंदा करते हुए इसे 'भयावह' बतायाਨਾ ਤਾਂ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਮਿਲਿਆ ਅਤੇ ਨਾ ਹੀ ਗ੍ਰਹਿ ਵਿਭਾਗ ਮਿਲਿਆਨਗਰ ਪੰਚਾਇਤ ਘੜੂਆਂ ਦੀ ਚੋਣ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਦਸੰਬਰ 2024)इस अभिनेता ने 20 मिनट की भूमिका के लिए 95 मिलियन डॉलर कमाएगूगल के कार्यकारी अधिकारी ने कहा कि ऐसी नौकरी की मांग बहुत अधिक है जिसके लिए कॉलेज की डिग्री की आवश्यकता नहीं होतीमां के कैंसर के इलाज के लिए मिले पैसों से ऑनलाइन रमी खेलकर आत्महत्या कर ली

ਸਿਹਤ ਸੰਭਾਲ

ਨੱਕ ਵਿੱਚ ਘਿਓ ਪਾਉਣ ਨਾਲ ਜ਼ੁਕਾਮ ਅਤੇ ਖਾਂਸੀ ਠੀਕ ਹੋ ਜਾਵੇਗੀ ?

December 06, 2024 04:53 PM

ਡਾਕਟਰਾਂ ਦਾ ਕਹਿਣਾ ਹੈ ਕਿ ਨੱਕ ਵਿੱਚ ਘਿਓ ਪਾਉਣ ਨਾਲ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਸਾਹ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਇਸ ਤਰੀਕੇ ਨਾਲ ਘਿਓ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਨੱਕ ਵਿੱਚ ਘਿਓ ਪਾਉਣ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਦਰਅਸਲ ਰਿਵਾਇਤ ਅਨੁਸਾਰ ਜ਼ੁਕਾਮ, ਖਾਂਸੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਦੇਸੀ ਘਿਓ ਦੀਆਂ ਕੁਝ ਬੂੰਦਾਂ ਨੱਕ 'ਚ ਪਾਉਣ ਦੇ ਨੁਸਖੇ ਨਾਲ ਨੱਕ, ਗਲੇ ਅਤੇ ਫੇਫੜਿਆਂ ਦੀ ਲਾਗ ਤੋਂ ਬਚਣ ਵਿਚ ਮਦਦ ਮਿਲਦੀ ਹੈ। ਕੀ ਇਹ ਨੁਸਖਾ ਅਸਲ ਵਿੱਚ ਲਾਭਦਾਇਕ ਹੈ? ਆਯੁਰਵੇਦ ਅਨੁਸਾਰ, ਨੱਕ ਵਿੱਚ ਘਿਓ ਪਾਉਣ ਨਾਲ ਸਰੀਰ ਦੇ ਤਿੰਨ ਦੋਸ਼ਾਂ ਅਰਥਾਤ ਵਾਤ, ਪਿੱਤ ਅਤੇ ਕਫ ਨੂੰ ਸੰਤੁਲਿਤ ਕਰਨ ਵਿੱਚ ਮਦਦ ਮਿਲਦੀ ਹੈ। ਜੇਕਰ ਤਾਜ਼ੇ ਘਿਓ ਦੀ ਵਰਤੋਂ ਨੱਕ ਰਾਹੀਂ ਕੀਤੀ ਜਾਂਦੀ ਹੈ, ਤਾਂ ਇਹ ਨੱਕ ਦੀਆਂ ਨਲੀਆਂ ਨੂੰ ਸ਼ੁੱਧ ਕਰ ਸਕਦਾ ਹੈ, ਸੋਜ ਨੂੰ ਘਟਾ ਸਕਦਾ ਹੈ ਅਤੇ ਬਲਗ਼ਮ ਨੂੰ ਸਾਫ਼ ਕਰ ਸਕਦਾ ਹੈ।

ਨੱਕ ਵਿੱਚ ਘਿਓ ਪਾਉਣ ਦੇ ਫਾਇਦੇ ਹੁੰਦੇ ਹਨ, ਗਲੇ ਅਤੇ ਨੱਕ ਦੀ ਸੋਜ ਵਿੱਚ ਰਾਹਤ ਮਿਲੇਗੀ। ਘਿਓ ਦੀਆਂ ਬੂੰਦਾਂ ਨੱਕ ਵਿੱਚ ਪਾਉਣ ਨਾਲ ਸਰੀਰ ਵਿੱਚੋਂ ਬਲਗ਼ਮ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ। ਘਿਓ ਨੂੰ ਨੱਕ ਰਾਹੀਂ ਸਰੀਰ ਵਿੱਚ ਪਾਉਣ ਨਾਲ ਨਸਾਂ ਸਾਫ਼ ਹੋ ਜਾਂਦੀਆਂ ਹਨ। ਸਾਹ ਦੀ ਸਮੱਸਿਆ 'ਚ ਰਾਹਤ ਮਿਲੇਗੀ। ਨੱਕ ਰਾਹੀਂ ਘਿਓ ਦੀ ਵਰਤੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ।

ਨੱਕ ਵਿੱਚ ਦੇਸੀ ਘਿਓ ਪਾਉਣਾ ਇੱਕ ਰਵਾਇਤੀ ਤਰੀਕਾ ਹੈ। ਇਸ ਨੂੰ ਆਯੁਰਵੇਦ ਵਿੱਚ ਨਸਿਆ ਕਿਹਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਸਾਡੀ ਸਮੁੱਚੀ ਸਿਹਤ ਲਈ ਵਧੀਆ ਅਤੇ ਕਾਰਗਰ ਹੱਲ ਹੈ। ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਨੱਕ ਰਾਹੀਂ ਘਿਓ ਪਾਉਣ ਨਾਲ ਬੈਕਟੀਰੀਆ ਅਤੇ ਕੀਟਾਣੂਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਮਿਲਦੀ ਹੈ। ਨੱਕ ਦੀਆਂ ਨਲੀਆਂ ਵਿੱਚ ਸੋਜ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਹ ਖੁਜਲੀ ਤੋਂ ਵੀ ਰਾਹਤ ਦਿਵਾਉਂਦਾ ਹੈ।

 

Have something to say? Post your comment

Subscribe