Wednesday, December 04, 2024
 

ਸੰਸਾਰ

ਨਿਊਜ਼ੀਲੈਂਡ ਦੀ ਮਰਦਮਸ਼ੁਮਾਰੀ ਅਨੁਸਾਰ 3.7% ਸਿੱਖ ਸਮੁਦਾਇਆ ਸਿਗਰਟਨੋਸ਼ੀ ’ਚ ਸ਼ਾਮਿਲ

June 02, 2021 06:38 PM

ਔਕਲੈਂਡ: ਨਿਊਜ਼ੀਲੈਂਡ ਦੀ ਇਕ ਰਾਸ਼ਟਰੀ ਅਖਬਾਰ ਨੇ ਅੱਜ ਵਿਸਥਾਰਪੂਰਵਕ ਇਹ ਖਬਰ ਛਾਪੀ ਹੈ ਕਿ ਔਕਲੈਂਡ ਖੇਤਰ ਦੇ ਵਿਚ ਵੱਖ-ਵੱਖ ਖੇਤਰਾਂ ਦੇ ਵਿਚ ਬਣੀਆਂ ਕਾਰਨਰ ਡੇਅਰੀਆਂ (ਛੋਟੀਆਂ ਸੌਦੇ ਪੱਤੇ ਦੀਆਂ ਦੁਕਾਨਾਂ) ਗੈਰ ਕਾਨੂੰਨੀ ਤੰਬਾਕੂ (ਸਿਗਰਟਾਂ) ਦੀ ਵਿਕਰੀ ਕਰ ਰਹੀਆਂ ਹਨ। ਏਸ਼ੀਅਨ ਲੋਕਾਂ ਦੀ ਇਸ ਦੇ ਵਿਚ ਵੱਡੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਨਿਊਜ਼ੀਲੈਂਡ ਦੀਆਂ ਲਾਇਸੰਸਸ਼ੁਦਾ ਕੰਪਨੀਆਂ ਦੀਆਂ ਸਿਗਰਟਾਂ ਦੇ ਨਾਲੋਂ ਇਹ ਗੈਰ ਕਾਨੂੰਨੀ ਸਿਗਰਟਾਂ ਕੁਝ ਸਸਤੀਆਂ ਹਨ। ਇਹ ਵੀ ਚਰਚਾ ਰਹਿੰਦੀ ਹੈ ਕਿ ਚੋਰੀ ਦੀਆਂ ਸਿਗਰਟਾਂ ਵੀ ਡੇਅਰੀ ਵਾਲੇ ਖਰੀਦਦੇ ਹਨ ਅਤੇ ਵੇਚਦੇ ਹਨ। ਕਈ ਸਿੱਖ ਮਾਲਕੀ ਵਾਲੇ ਅਜਿਹੇ ਦੁਕਾਨਦਾਰ ਵਪਾਰਕ ਪੱਖੋਂ ਸਿਗਰਟਾਂ ਵੇਚਦੇ ਹਨ ਅਤੇ ਕਈਆਂ ਨੇ  ਆਪਣੀਆਂ ਦੁਕਾਨਾਂ ਉਤੇ ਬਿਲਕੁਲ ਸਿਗਰਟਾਂ ਨੂੰ ਥਾਂ ਨਹੀਂ ਦਿੱਤੀ ਹੋਈ। ਨਿਊਜ਼ੀਲੈਂਡ ਨੇ 2025 ਦੇ ਵਿਚ ਦੇਸ਼ ਨੂੰ ‘ਸਮੋਕਫ੍ਰੀ’ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਬੀਤੀ 31 ਮਈ ਨੂੰ ਭਾਰਤ ਸਮੇਤ ਵਿਸ਼ਵ ਭਰ ਵਿਚ ‘ਬਿਲਕੁਲ ਨਹੀਂ ਤੰਬਾਕੂ ਦਿਵਸ’ ਮਨਾਇਆ ਗਿਆ ਹੈ। ਵਿਸ਼ਵ ਹੈਲਥ ਸੰਸਥਾ ਨੇ ‘ਕਮਿਟ ਟੂ ਕੁਇੱਟ’ (ਵਾਅਦਾ ਤੰਬਾਕੂ ਛੱਡਣ ਦਾ) ਨਾਅਰਾ ਦਿੱਤਾ ਸੀ।  “he World 8ealth Organisation has designated 31 May as ‘World No “obacco 4ay.’ “he theme this year is ‘3ommit to Quit’, which assumes significant importance in the present times of the 3OV94-19 pandemic.
ਇਸ ਸਾਰੇ ਵਰਤਾਰੇ ਦੀ ਖਬਰ ਪੜ੍ਹਦਿਆਂ ਇਕ ਗੱਲ ਜਰੂਰ ਧਿਆਨ ਵਿਚ ਆਈ ਕਿ ਆਪਣੇ ਬਹੁਤ ਸਾਰੇ ਸਿੱਖ ਮਾਲਕੀ ਵਾਲੇ ਦੁਕਾਨਦਾਰ ਜੋ ਕਾਰਨਰ ਡੇਅਰੀਆਂ ਚਲਾਉਂਦੇ ਹਨ, ਵਪਾਰਕ ਪੱਖ ਤੋਂ ਸਿਗਰਟਾਂ ਦੀ ਵਿਕਰੀ ਕਰਦੇ ਹਨ। ਵਪਾਰ ਤੱਕ ਗੱਲ ਕਹਿ ਕੇ ਮਨ ਨੂੰ ਸਮਝਾਇਆ ਜਾ ਸਕਦਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਨੂੰ ਸਿਗਰਟਨੋਸ਼ੀ (ਤੰਬਾਕੂਨੋਸ਼ੀ) ਦੀ ਸਖਤ ਮਨਾਹੀ ਹੈ ਅਤੇ ਇਸਨੂੰ ਸਿੱਖ ਰਹਿਤ ਮਰਿਆਦਾ ਦੇ ਵਿਚ ਚੌਥੀ ਬੱਜਰ ਕੁਰਹਿਤ ’ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਬਾਵਜੂਦ ਨਿਊਜ਼ੀਲੈਂਡ ਦੇ ਵਿਚ 2018 ਦੀ ਮਰਦਮਸ਼ੁਮਾਰੀ ਦੇ ਅੰਕੜੇ ਵੇਖੀਏ ਤਾਂ ਦਿਮਾਗ ਇਕ ਵਾਰ ਤਾਂ ਹਿਲਦਾ ਹੈ ਕਿ ਕੁਝ ਸਿੱਖਾਂ ਨੇ ਸਿਗਰਟ ਪੀਣ ਦੇ ਵਰਤਾਓ ਵਿਚ ਵੀ ਆਪਣੇ ਆਪ ਨੂੰ ਲਿਖਤੀ ਤੌਰ ’ਤੇ ਸ਼ਾਮਿਲ ਕੀਤਾ ਹੋਇਆ ਹੈ। ਅੰਕੜਿਆਂ ਵੱਲ ਨਿਗ੍ਹਾ ਮਾਰੀਏ ਤਾਂ ਆਓ ਵੇਖੀਏ ਕੀ ਕੁਝ ਹੈ ਨਿਊਜ਼ੀਲੈਂਡ ਵਸਦੇ ਸਿੱਖਾਂ ਨੇ ਜਨਗਨਣਾ ਵਾਲਿਆਂ ਨੂੰ ਸਹੀ ਦਾ ਨਿਸ਼ਾਨ ਲਗਾ ਕੇ ਦੱਸਿਆ।
ਸਾਲ 2006: ਇਸ ਵਰ੍ਹੇ ਹੋਈ ਮਰਦਮਸ਼ੁਮਾਰੀ ਦੇ ਵਿਚ ਸਿੱਖਾਂ ਦਾ ਸਿਗਰਟ ਦਾ ਸੇਵਨ ਕਰਨ ਪ੍ਰਤੀ ਵਰਤਾਓ ਵੇਖਿਆ ਜਾਵੇ ਤਾਂ 8.1% ਨੇ ਨਿਯਮਿਤ ਸਿਗਰਟਨੋਸ਼ੀ ਲਿਖਿਆ ਹੈ। 2.7% ਸਿੱਖਾਂ ਨੇ ਸਿਗਰਟਨੋਸ਼ੀ ਦਾ ਸੇਵਨ ਕਰਨਾ ਛੱਡ ਦਿੱਤਾ ਲਿਖਿਆ ਹੈ। 91.9% ਸਿੱਖਾਂ ਨੇ ਕਦੇ ਵੀ ਸਿਗਰਟ ਦਾ ਸੇਵਨ ਨਹੀਂ ਕੀਤਾ ਲਿਖਿਆ ਹੈ।
ਸਾਲ 2013: ਇਸ ਵਰ੍ਹੇ ਹੋਈ ਮਰਦਮਸ਼ੁਮਾਰੀ ਦੇ ਵਿਚ ਸਿੱਖਾਂ ਵਿਚੋਂ 3.6% ਨੇ ਨਿਯਮਿਤ ਸਿਗਰਟਨੋਸ਼ੀ  ਲਿਖਿਆ ਹੈ। 1.8% ਸਿੱਖਾਂ ਨੇ ਸਿਗਰਟਨੋਸ਼ੀ ਦਾ ਸੇਵਨ ਕਰਨਾ ਛੱਡ ਦਿੱਤਾ ਲਿਖਿਆ ਹੈ। 94.6% ਸਿੱਖਾਂ ਨੇ ਕਦੇ ਵੀ ਸਿਗਰਟਨੋਸ਼ੀ ਦਾ ਸੇਵਨ ਨਹੀਂ ਕੀਤਾ ਲਿਖਿਆ ਹੈ।
ਸਾਲ 2018: ਇਸ ਵਰ੍ਹੇ ਹੋਈ ਮਰਦਮਸ਼ੁਮਾਰੀ ਦੇ ਵਿਚ ਸਿੱਖਾਂ ਵਿਚੋਂ 3.7% ਨੇ ਨਿਯਮਿਤ ਸਿਗਰਟਨੋਸ਼ੀ  ਲਿਖਿਆ ਹੈ। 0% ਸਿੱਖਾਂ ਨੇ ਸਿਗਰਟਨੋਸ਼ੀ ਦਾ ਸੇਵਨ ਕਰਨਾ ਛੱਡ ਦਿੱਤਾ ਲਿਖਿਆ ਹੈ। 96.3% ਸਿੱਖਾਂ ਨੇ ਕਦੇ ਵੀ ਸਿਗਰਟਨੋਸ਼ੀ ਦਾ ਸੇਵਨ ਨਹੀਂ ਕੀਤਾ ਲਿਖਿਆ ਹੈ। ਨਿਯਮਿਤ ਸਿਗਰਟਨੋਸ਼ੀ ਵਿਚ 30 ਤੋਂ 64 ਸਾਲ ਦੀਆਂ ਸਿੱਖ ਮਹਿਲਾਵਾਂ ਦਾ ਨਾਂਅ ਵੀ ਸਾਮਿਲ ਹੈ। 1.9% ਪੁਰਸ਼ ਅਤੇ 1.9% ਮਹਿਲਾਵਾਂ ਨਿਯਮਿਤ ਸਿਗਰਟਨੋਸ਼ੀ ਵਿਚ ਆਪਣਾ ਨਾਂਅ ਦਰਜ ਕਰਵਾ ਚੁੱਕੀਆਂ ਹਨ।
ਭਾਰਤੀ ਜਨਸੰਖਿਆ ਦੇ ਮੁਕਾਬਲੇ ਵੇਖਿਆ ਜਾਵੇ ਤਾਂ 2018 ਦੇ ਅਨੁਸਾਰ ਸਿੱਖ 3.7% ਅਤੇ ਭਾਰਤੀ 6.1% ਸਿਗਰਟਨੋਸ਼ੀ ਕਰਦੇ ਲਿਖੇ ਗਏ ਹਨ।। 6.3% ਭਾਰਤੀਆਂ ਨੇ ਲਿਖਿਆ ਹੈ ਕਿ ਉਹ ਪਹਿਲਾਂ ਸਿਗਰਟ ਦਾ ਸੇਵਨ ਕਰਦੇ ਸਨ। 96.3% ਸਿੱਖਾਂ ਨੇ ਕਦੇ ਵੀ ਸਿਗਰਟ ਦਾ ਸੇਵਨ ਨਹੀਂ ਕੀਤਾ ਲਿਖਿਆ ਹੈ ਜਦ ਕਿ 87.5% ਭਾਰਤੀਆਂ ਨੇ ਲਿਖਿਆ ਹੈ ਕਿ ਉਨ੍ਹਾਂ ਸਿਗਰਟਨੋਸ਼ੀ ਦਾ ਸੇਵਨ ਕਦੇ ਨਹੀਂ ਕੀਤਾ। ਇਨ੍ਹਾਂ ਅੰਕੜਿਆਂ ਦੇ ਵਿਚ ਸਿਗਾਰ, ਪਾਈਪ ਜਾਂ ਸਿਗਰੀਲੋਜ, ਈ ਸਿਗਰਟ, ਹਰਬਲ ਸਿਗਰਟ ਜਾਂ ਚੀਉਂਗ ਗੰਮ ਆਦਿ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।
ਮਰਦਮਸ਼ੁਮਾਰੀ ਸਾਲ 2023: ਨਿਊਜ਼ੀਲੈਂਡ ਦੀ ਅਗਲੀ ਮਰਦਮਸ਼ੁਮਾਰੀ 2023 ਦੇ ਵਿਚ ਆ ਰਹੀ ਹੈ। ਸਰਕਾਰ ਨੇ 210 ਮਿਲੀਅਨ ਡਾਲਰ ਵੱਖਰੇ ਕੱਢ ਕੇ ਰੱਖ ਲਏ ਹਨ ਅਤੇ ਅੰਕੜੇ ਅਗਲੀ ਵਾਰ ਹੋਰ ਵੀ ਸਪਸ਼ਟ ਤੇ ਖਰ੍ਹੇ ਮਿਲਣ ਵਾਲੇ ਹਨ। ਸਿੱਖ ਭਾਈਚਾਰੇ ਨੂੰ ਮਰਦਮਸ਼ੁਮਾਰੀ ਵੇਲੇ ਆਪਣੀ ਭਾਸ਼ਾ, ਧਰਮ ਅਤੇ ਹੋਰ ਵਿਸ਼ਿਆ ਨੂੰ ਨਿਖਾਰ ਕੇ ਲਿਖਣ ਵਾਲੇ ਮੁੱਦਿਆ ਉਤੇ ਵਿਚਾਰ ਕਰਨੀ ਬਣਦੀ ਹੈ। ਕੋਸ਼ਿਸ਼ ਕਰੀਏ ਕਿ ਆਪਣੀ ਬੋਲੀ ਪੰਜਾਬੀ ਦੇ ਲਈ ਕੋਈ ਉਸਾਰੂ ਸਾਰਥਿਕ ਕਦਮ ਪੁੱਟ ਲਈਏ। 2018 ਦੇ ਵਿਚ ਪ੍ਰਸ਼ਨ ਨੰਬਰ 15 ਉਤੇ ਲਿਖਿਆ ਗਿਆ ਸੀ ਕਿ ਤੁਸੀਂ ਕਿਹੜੀ ਭਾਸ਼ਾ ਦੇ ਵਿਚ ਜਿਆਦਾ ਗਲਬਾਤ ਕਰਦੇ ਹੋ? ਇਸ ਵਾਰ ਵੀ ਇਹ ਸਵਾਲ ਪੁਛਿਆ ਜਾ ਸਕਦਾ ਹੈ ਅਤੇ ਅਸੀਂ ਪੰਜਾਬੀ ਲਿਖੀਏ। ਉਦਾਹਰਣ ਵੱਜੋਂ ਗੁਜਰਾਤੀ ਲਿਖੀ ਗਈ ਹੈ ਕੋਸ਼ਿਸ਼ ਕਰੀਏ ਕਿ ਪੰਜਾਬੀ ਵੀ ਇਸ਼ਾਰਾ ਮਾਤਰ ਪਹਿਲਾਂ ਹੀ ਲਿਖਵਾ ਲਈਏ। ਕੋਸ਼ਿਸ਼ ਕਰਾਂਗੇ ਮੀਡੀਆ ਵੱਲੋਂ ਚਿੱਠੀ ਪਾ ਕੇ ਫਾਰਮ ਉਤੇ ਅਜਿਹਾ ਕਰ ਸਕੀਏ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe