Friday, November 22, 2024
 

indo-china

ਭਾਰਤ ਨੂੰ ਅਮਰੀਕੀ ਸਮਰਥਨ ਮਿਲਣ 'ਤੇ ਬੌਖਲਾਇਆ ਚੀਨ

ਪੂਰਬੀ ਲੱਦਾਖ ਵਿੱਚ ਚੱਲ ਰਹੇ ਸੈਨਿਕ ਵਿਵਾਦ ਦੇ ਵਿਚਕਾਰ, ਚੀਨ ਵੱਲੋਂ ਅਮਰੀਕਾ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਸਹਾਇਤਾ ਨਾਲ ਨਾਰਾਜ਼ਗੀ ਜਤਾਈ ਗਈ ਹੈ ਅਤੇ ਇਸ ਉੱਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਦੁਵੱਲਾ ਮੁੱਦਾ ਕਿਹਾ ਹੈ। ਭਾਰਤ ਵਿਚ ਚੀਨੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨਾਲ ਕਿਸੇ ਤੀਜੇ ਦੇਸ਼ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਭਾਰਤ-ਚੀਨ ਸਰਹੱਦੀ ਰੁਕਾਵਟ ਦੋ-ਪੱਖੀ ਮਾਮਲਾ ਹੈ ਅਤੇ ਅਮਰੀਕਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਸਰਕਾਰ ਨੇ ਲੇਹ ਨੂੰ ਚੀਨ 'ਚ ਦਿਖਾਉਣ 'ਤੇ ਜ਼ਾਹਰ ਕੀਤੀ ਸਖਤ ਨਾਰਾਜ਼ਗੀ

ਸਰਕਾਰ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸਖਤ ਪੱਤਰ ਲਿਖਿਆ ਹੈ, ਜਿਸ ਵਿਚ ਭਾਰਤੀ ਨਕਸ਼ੇ ਦੀ ਗਲਤ ਜਾਣਕਾਰੀ ਦੇਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਟਵਿੱਟਰ ਦੇ ਇਕ ਬੁਲਾਰੇ ਨੇ ਪੱਤਰ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੰਪਨੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਅਸੀਂ ਵਿਸ਼ੇ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਦੇ ਹਾਂ ਅਤੇ ਸਰਕਾਰ ਵੱਲੋਂ ਭੇਜੇ ਗਏ ਪੱਤਰ ਨੂੰ ਤਰਜੀਹ ਦਿੰਦੇ ਹਾਂ।

ਚੀਨ ਦੀ ਸਰਹੱਦ 'ਤੇ ਇਸ ਵਾਰ ਹਥਿਆਰਾਂ ਦੀ ਪੂਜਾ ਕਰਨਗੇ ਰੱਖਿਆ ਮੰਤਰੀ

ਇਸ ਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਦੀ ਸਰਹੱਦ 'ਤੇ ਤਾਇਨਾਤ ਫੌਜਾਂ ਨਾਲ ਦੁਸਹਿਰਾ ਮਨਾਉਣਗੇ। ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ, ਉਹ ਸੈਨਿਕਾਂ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਹਥਿਆਰਾਂ ਦੀ ਪੂਜਾ ਕਰਨਗੇ। ਰੱਖਿਆ ਮੰਤਰੀ 23-24 ਅਕਤੂਬਰ ਨੂੰ ਸਿੱਕਮ ਸੈਕਟਰ ਵਿੱਚ ਐਲਏਸੀ ਦਾ ਦੌਰਾ ਕਰਨਗੇ। ਇਸ ਸਮੇਂ ਦੌਰਾਨ ਉਹ ਸਿੱਕਮ ਸੈਕਟਰ ਵਿਚ ਬਣੇ ਕਈ ਰਣਨੀਤਕ ਪੁਲਾਂ ਦਾ ਉਦਘਾਟਨ ਅਤੇ ਆਗਾਜ ਵੀ ਕਰਨਗੇ।

'ਟੂ ਪਲੱਸ ਟੂ' ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਬਿਆਨ, ਭਾਰਤ ‘ਤੇ ਫੌਜੀ ਦਬਾਅ ਪਾ ਰਿਹਾ ਹੈ ਚੀਨ

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਚੀਨ ਭਾਰਤ ਨਾਲ ਲੱਗਦੀ ਆਪਣੀ ਸਰਹੱਦ ‘ਤੇ ਸੈਨਿਕ ਦਬਾਅ ਪਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਅਗਲੇ ਹਫਤੇ ਭਾਰਤ ਅਤੇ ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦਰਮਿਆਨ ‘ਟੂ ਪਲੱਸ ਟੂ’ ਗੱਲਬਾਤ ਤੋਂ ਠੀਕ ਪਹਿਲਾਂ ਆਇਆ ਹੈ।

45 ਸਾਲ ਬਾਅਦ ਭਾਰਤ ਚੀਨ ਸਰਹੰਦ ਤੇ ਗੋਲੀਬਾਰੀ

ਅਸਲ ਕੰਟਰੋਲ ਰੇਖਾ (LAC) 'ਤੇ ਤਣਾਅਪੂਰਨ ਸਥਿਤੀ ਬਰਕਰਾਰ ਹੈ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਨੇ ਵੀ ਢੁਕਵਾਂ ਜਵਾਬ ਦਿੱਤਾ। 

ਲੱਦਾਖ਼ ਪਹੁੰਚੇ ਫ਼ੌਜ ਮੁਖੀ ਨਰਵਣੇ

ਭਾਰਤੀ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਦੋ ਦਿਨਾਂ ਲੱਦਾਖ਼ ਦੌਰਾ ਸ਼ੁਰੂ ਕੀਤਾ।  ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਅਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ।

ਭਾਰਤੀ ਫ਼ੌਜ ਵਲੋਂ ਚੀਨ ਦੀ ਫ਼ੌਜੀ ਗਤੀਵਿਧੀ ਨਾਕਾਮ

ਭਾਰਤੀ ਫ਼ੌਜ ਨੇ ਕਿਹਾ ਹੈ ਕਿ ਭਾਰਤੀ ਜਵਾਨਾਂ ਨੇ ਪੈਂਗੋਂਗ ਸੋ ਇਲਾਕੇ ਵਿਚ ਇਕਪਾਸੜ' ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਚੀਨ ਦੀ ਜਨਮੁਕਤੀ ਫ਼ੌਜ (PLA) ਦੁਆਰਾ ਚਲਾਈ ਗਈ ਉਕਸਾਹਟ ਭਰੀ ਫ਼ੌਜੀ ਗਤੀਵਿਧੀ ਨਾਕਾਮ ਕਰ ਦਿਤੀ। ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਦਸਿਆ ਕਿ ਪੀਐਲਏ ਨੇ ਪੂਰਬੀ ਲਦਾਖ਼ ਰੇੜਕੇ ਬਾਰੇ ਫ਼ੌਜੀ ਅਤੇ ਰਾਜਨਾਇਕ ਗੱਲਬਾਤ ਜ਼ਰੀਏ ਬਣੀ ਪਿਛਲੀ ਆਮ ਸਹਿਮਤੀ ਦੀ ਉਲੰਘਣਾ ਕੀਤੀ ਅਤੇ 29 ਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਫ਼ੌਜੀ ਗਤੀਵਿਧੀ ਕੀਤੀ।

ਚੀਨ ਨਾਲ ਗੱਲਬਾਤ ਅਸਫਲ ਹੋਣ 'ਤੇ ਲਦਾਖ਼ 'ਚ ਸੈਨਿਕ ਕਾਰਵਾਈ 'ਤੇ ਕਰਾਂਗੇ ਵਿਚਾਰ : ਜਨਰਲ ਵਿਪਿਨ ਰਾਵਤ

ਭਾਰਤੀ ਰੇਲਵੇ ਨੇ ਦਿੱਤਾ ਚੀਨ ਨੂੰ ਝਟਕਾ

ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਤੇ ਦੁਸ਼ਮਣੀ ਵੀ : ਮੋਦੀ

ਚੀਨ ਨਾਲ ਗਲਵਾਨ ਘਾਟੀ 'ਚ ਅਸਲ ਕੰਟਰੋਲ ਲਾਈਨ (ਐਲਏਸੀ) 'ਚ ਚੱਲ ਰਹੇ ਗਤੀਰੋਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਪਰ ਜੇ ਕੋਈ ਉਸ ਦੀ ਜ਼ਮੀਨ 'ਤੇ ਅੱਖ ਚੁੱਕੇਗਾ ਤਾਂ ਇਸਦਾ ਚੰਗਾ ਜਵਾਬ ਵੀ ਦੇਣਾ ਜਾਣਦਾ ਹੈ। ਆਕਾਸ਼ਵਾਣੀ 'ਤੇ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ 2.0' 'ਚ ਪ੍ਰਧਾਨ ਮੰਤਰੀ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਖ਼ਾਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ, '' ਅਪਣੀ ਸਰਹੱਦਾਂ ਅਤੇ ਪ੍ਰਭੁਸੱਤਾ ਦੀ ਰਖਿਆ ਲਈ ਭਾਰਤ ਦੀ ਵਚਨਬੱਧਤਾ ਦੁਨੀਆਂ ਨੇ ਦੇਖੀ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਜੇ ਭਾਰਤ ਦੀ ਜ਼ਮੀਨ 'ਤੇ ਕੋਈ ਅੱਖ ਰੱਖਦਾ ਹੈ 

ਚੀਨ ਪ੍ਰਤੀ ਦੇਸ਼ 'ਚ ਗੁੱਸਾ : ਚੀਨੀ ਕੰਪਨੀਆਂ ਨੂੰ ਮਿਲੇ ਥਰਮਲ ਪਾਵਰ ਸਟੇਸ਼ਨ ਦੇ ਠੇਕੇ ਕੀਤੇ ਰੱਦ

ਭਾਰਤ -ਚੀਨ ਸਰਹੱਦ ’ਤੇ ਹਿੰਸਕ ਝੜਪ, 3 ਜਵਾਨ ਸ਼ਹੀਦ

ਭਾਰਤ-ਚੀਨ ਵਿਵਾਦ : PM ਮੋਦੀ ਚੰਗੇ ਮੂਡ ਵਿਚ ਨਹੀਂ : ਟਰੰਪ

ਭਾਰਤ ਤੇ ਚੀਨ ਵਿਚਾਲੇ ਸਥਿਤੀ ਤਣਾਅਪੂਰਨ, ਸਰਹੱਦ 'ਤੇ ਫੌਜਾਂ ਤਾਇਨਾਤ

Subscribe