ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਅਤੇ ਚੀਨ (Indo-China dispute) ਵਿਚਾਲੇ ਸਰਹੱਦੀ ਵਿਵਾਦ 'ਤੇ ਵਿਚੋਲਗੀ ਕਰਨ ਦੀ ਆਪਣੀ ਪੇਸ਼ਕਸ਼ ਨੂੰ ਦੁਹਰਾਇਆ ਹੈ।
ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ‘ਵੱਡੇ ਸੰਘਰਸ਼’ ਬਾਰੇ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ (American President) ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰੰਜਿਸ਼ ਕਾਰਨ ਭਾਰਤੀ ਪ੍ਰਧਾਨ ਮੰਤਰੀ ਚੰਗੇ ਮੂਡ ਵਿਚ ਨਹੀਂ ਹਨ। ਭਾਰਤ ਅਤੇ ਚੀਨ ਵਿਚਾਲੇ 'ਵੱਡਾ ਸੰਘਰਸ਼' ਚੱਲ ਰਿਹਾ ਹੈ। ਮੈਨੂੰ ਪ੍ਰਧਾਨ ਮੰਤਰੀ ਮੋਦੀ ਬਹੁਤ ਪਸੰਦ ਹਨ। ਉਹ ਇਕ ਕੋਮਲ ਇਨਸਾਨ ਹੈ, ਪਰ ਉਨ੍ਹਾਂ ਦਾ ਮੂ਼ਡ ਖ਼ਰਾਬ ਹੈ।
ਇਸ ਲਈ ਮੈਂ ਭਾਰਤ-ਚੀਨ ਸਰਹੱਦ ਵਿਵਾਦ ਵਿਚ ਵਿਚੋਲਗੀ ਕਰਨ ਲਈ ਤਿਆਰ ਹਾਂ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲਾਂ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ । ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਸਥਿਤੀ ਨਾਲ ਜੁੜੇ ਸਵਾਲ 'ਤੇ ਟਰੰਪ ਨੇ ਕਿਹਾ ਭਾਰਤ ਅਤੇ ਚੀਨ ਵਿਚਾਲੇ ਇਕ ਵੱਡਾ ਟਕਰਾਅ ਹੈ।
ਦੋਵੇਂ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਹਨ। ਟਰੰਪ ਨੇ ਕਿਹਾ 'ਮੈਂ ਤੁਹਾਨੂੰ ਦੱਸ ਸਕਦਾ ਹਾਂ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ। ਉਹ ਇਸ ਬਾਰੇ ਚੰਗੇ ਮੂਡ ਵਿਚ ਨਹੀਂ ਹਨ ਕਿ ਚੀਨ ਨਾਲ ਕੀ ਹੋ ਰਿਹਾ ਹੈ। ਇਕ ਦਿਨ ਪਹਿਲਾਂ ਰਾਸ਼ਟਰਪਤੀ ਨੇ ਭਾਰਤ ਅਤੇ ਚੀਨ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ।