Saturday, April 05, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਨਵੀ ਦਿੱਲੀ

ਭਾਰਤ ਤੇ ਚੀਨ ਵਿਚਾਲੇ ਸਥਿਤੀ ਤਣਾਅਪੂਰਨ, ਸਰਹੱਦ 'ਤੇ ਫੌਜਾਂ ਤਾਇਨਾਤ

May 26, 2020 05:10 PM

ਨਵੀਂ ਦਿੱਲੀ : ਭਾਰਤ ਤੇ ਚੀਨ ਦਰਮਿਆਨ (India china border tension) ਕੰਟਰੋਲ ਰੇਖਾ (LAC) 'ਤੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਭਾਰਤ ਨੂੰ ਸਰਹੱਦ ( Border) 'ਤੇ ਨਿਰਮਾਣ ਰੋਕਣ ਲਈ ਜ਼ੋਰ ਪਾ ਰਿਹਾ ਹੈ। ਚੀਨ ਨੇ ਭਾਰਤ 'ਤੇ ਦਬਾਅ ਬਣਾਉਣ ਲਈ ਸਰਹੱਦ 'ਤੇ 5000 ਫੌਜੀ ਵੀ ਤਾਇਨਾਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟਦਾ ਨਹੀਂ ਵਿੱਖ ਰਿਹਾ ਕਿਉਂਕਿ ਭਾਰਤ ਨੇ ਵੀ ਚੀਨ ਨੂੰ ਟੱਕਰ ਦੇਣ ਲਈ ਸਰਹੱਦ ਤੇ ਭਾਰੀ ਫੌਜ ਤਾਇਨਾਤ ਕਰ ਦਿੱਤੀ ਹੈ। ਵਧਦੇ ਤਣਾਅ ਨੂੰ ਵੇਖਦੇ ਹੋਏ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਵਰਗੇ ਹਲਾਤ ਪੈਦਾ ਤਾਂ ਨਹੀਂ ਹੋ ਰਹੇ ਹਨ? ਇਸ ਦੌਰਾਨ ਰੱਖਿਆ ਮਾਹਰ ਪੀਕੇ ਸਹਿਗਲ (P K Sehgal) ਨੇ ਨਿਊਜ਼ ਏਜੰਸੀ ਏਐਨਆਈ ਨੂੰ ਜਾਣਕਾਰੀ ਦਿੱਤੀ ਕਿ ਚੀਨ ਦਬਾਅ ਬਣਾ ਰਿਹਾ ਹੈ ਕਿ ਜੋ ਭਾਰਤ ਆਪਣੇ ਤਰਫੋਂ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ, ਉਸ ਨੂੰ ਇਸ ਨੂੰ ਰੋਕ ਦੇਣਾ ਚਾਹੀਦਾ ਹੈ ਪਰ ਭਾਰਤ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਚੀਨ ਨੇ ਆਪਣੇ ਵੱਲ ਬਹੁਤ ਸਾਰੇ ਨਿਰਮਾਣ ਕੀਤੇ ਹਨ ਤੇ ਭਾਰਤ ਸਿਰਫ ਇਸ ਨਿਰਮਾਣ ਨਾਲ ਚੀਨ ਦੀ ਬਰਾਬਰੀ ਕਰ ਰਿਹਾ ਹੈ। 

ਰੱਖਿਆ ਮਾਹਰ ਸਹਿਗਲ ਨੇ ਦੋਵਾਂ ਮੁਲਕਾਂ ਦਰਮਿਆਨ ਯੁੱਧ ਵਰਗੀ ਸਥਿਤੀ 'ਤੇ ਉਚੇਚੇ ਤੌਰ' ਤੇ ਗੱਲ ਕੀਤੀ। ANI ਅਨੁਸਾਰ, ਉਨ੍ਹਾਂ ਇਸ ਮੁੱਦੇ ‘ਤੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਦੋਵਾਂ ਦੇਸ਼ਾਂ ਵਿੱਚ ਕਿਸੇ ਕਿਸਮ ਦੀ ਜੰਗ ਹੋਏਗੀ ਕਿਉਂਕਿ ਲੜਨਾ ਕਿਸੇ ਦੇ ਹਿੱਤ ਵਿੱਚ ਨਹੀਂ। ਦੱਸ ਦਈਏ ਦੋਵਾਂ ਮੁਲਕਾਂ 'ਚ 2017 ਦੇ ਡੋਕਲਾਮ ਕੇਸ ਵਰਗੇ ਹਾਲਾਤ ਹਨ। ਦੋਵੇਂ ਫ਼ੌਜਾਂ ਕੁਝ ਸੌ ਮੀਟਰ ਦੀ ਦੂਰੀ 'ਤੇ ਤਾਇਨਾਤ ਹਨ। ਜਿਵੇਂ ਕਿ ਚੀਨ ਦੇ ਫੌਜੀ ਗਤੀਵਿਧੀਆਂ ਵੱਧ ਰਹੀਆਂ ਹਨ, ਭਾਰਤ ਨੇ ਵੀ ਉਸੇ ਤਰਜ਼ 'ਤੇ ਆਪਣੀ ਸੈਨਿਕ ਤਾਕਤ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਸੈਨਾ ਵਲੋਂ ਭਾਰਤੀ ਧਰਤੀ 'ਤੇ ਤੰਬੂ ਵੀ ਲਗਾਏ ਗਏ ਹਨ। ਫੌਜ ਦੀ ਉੱਤਰੀ ਕਮਾਂਡ ਨੇ ਕੁਝ ਘੰਟਿਆਂ ਦੇ ਨੋਟਿਸ 'ਤੇ ਤਣਾਅ ਵਾਲੇ ਖੇਤਰ ਵਿੱਚ ਹੋਰ ਫੌਜ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ।

 

Have something to say? Post your comment

Subscribe