ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾ ਵਾਇਰਸ,ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ (Gulf of Mexico) ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ (Louisiana), ਮਿਸੀਸਿਪੀ (Mississippi) ਦੇ ਕੁਝ ਹਿੱਸੇ ਤੂਫ਼ਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ।