ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਗਈ ਚੱਕਰਵਾਤ ਤੂਫਾਨ 'ਅਮਫਾਨ' ਕਾਰਨ ਸੂਬੇ 'ਚ ਘੱਟ ਤੋਂ ਘੱਟ 72 ਲੋਕਾਂ ਦੀ ਮੌਤ ਹੋ ਗਈ ਹੈ।
ਮ੍ਰਿਤਕ ਪਰਿਵਾਰ ਦੇ ਮੈਂਬਰਾਂ ਲਈ ਮੁਆਵਜ਼ੇ ਦਾ ਵੀ ਐਲਾਨ
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਜ਼ਿਲਿਆਂ ਦਾ ਦੌਰਾ ਕਰਨ ਅਤੇ ਤਬਾਹ ਹੋ ਗਏ ਇਲਾਕਿਆਂ ਦੇ ਮੁੜ ਨਿਰਮਾਣ ਲਈ ਮਦਦ ਦੇਣ ਦੀ ਅਪੀਲ ਕੀਤੀ। ਮਮਤਾ ਨੇ ਹਰੇਕ ਮ੍ਰਿਤਕ ਪਰਿਵਾਰ ਦੇ
ਮੈਂਬਰਾਂ ਲਈ ਦੋ ਤੋਂ ਢਾਈ ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ। ਸਥਿਤੀ ਬਹਾਲ ਕਰਨ ਲਈ ਕੰਮ ਛੇਤੀ ਹੀ ਸ਼ੁਰੂ ਹੋਣਗੇ। ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਕੋਲਕਾਤਾ ਦਾ ਇਕ ਵੱਡਾ ਹਿੱਸਾ ਕੱਲ ਸ਼ਾਮ ਤੋਂ ਹੀ ਵੱਡੇ ਪੱਧਰ 'ਤੇ ਬਿਜਲੀ ਕਟੌਤੀ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਤੱਕ ਕਿ ਟੈਲੀਫੋਨ ਅਤੇ ਮੋਬਾਇਲ ਕਨੈਕਸ਼ਨ ਵੀ ਪ੍ਰਭਾਵਿਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇੰਨਾ ਭਿਆਨਕ ਚੱਕਰਵਾਤ ਅਤੇ ਵਿਨਾਸ਼ ਕਦੇ ਨਹੀਂ ਦੇਖਿਆ ਹੈਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਨੂੰ ਮਿਲੀ ਰਿਪੋਰਟ ਮੁਤਾਬਕ ਸੂਬੇ ਵਿਚ ਚੱਕਰਵਾਤ ਅਮਫਾਨ ਕਾਰਨ 72 ਲੋਕਾਂ ਦੀ ਮੌਤ ਹੋ ਗਈ ਹੈ। ਦੋ ਜ਼ਿਲੇ- ਉੱਤਰੀ ਅਤੇ ਦੱਖਣੀ 24 ਪਰਗਨਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਸਾਨੂੰ ਉਨ੍ਹਾਂ ਜ਼ਿਲਿਆਂ ਦਾ ਮੁੜ ਤੋਂ ਨਿਰਮਾਣ ਕਰਨਾ ਹੋਵੇਗਾ। ਮੈਂ ਕੇਂਦਰ ਸਰਕਾਰ ਤੋਂ ਸੂਬੇ ਨੂੰ ਹਰ ਸੰਭਵ ਮਦਦ ਦੇਣ ਲਈ ਅਪੀਲ ਕਰਾਂਗੀ। ਮਮਤਾ ਨੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਤੋਂ ਬਾਅਦ ਕਿਹਾ
।