Friday, November 22, 2024
 

ਨਵੀ ਦਿੱਲੀ

ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ ਸਣੇ ਕ ਸੂਬਿਆਂ 'ਚ ਤੂਫਾਨ ਦਾ ਖਤਰਾ!

May 17, 2020 10:43 AM

ਨਵੀਂ ਦਿੱਲੀ : ਪੱਛਮੀ ਗੜਬੜੀ ਕਾਰਨ ਆਉਣ ਵਾਲੇ ਦਿਨਾਂ 'ਚ ਮੌਸਮ ਕਰਵਟ ਲੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ 70 ਕਿਲੋਮੀਟਰ ਪ੍ਰਤੀ ਘੰਟੇ ਤਕ ਤੇਜ਼ ਹਵਾਵਾਂ ਚੱਲਣਗੀਆਂ ਤੇ ਭਾਰੀ ਬਾਰਸ਼ ਹੋਵੇਗੀ। ਮੌਸਮ ਵਿਭਾਗ ਨੇ ਇਸ ਸਬੰਧੀ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਦੇਸ਼ ਦੇ ਪਹਾੜੀ ਇਲਾਕਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਨਾਲ ਹੀ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੀ ਮੌਸਮ ਵਿਗੜ ਸਕਦਾ ਹੈ। ਦਰਅਸਲ ਬੰਗਾਲ ਦੀ ਖਾੜੀ 'ਚ ਉੱਠ ਰਿਹਾ ਤੂਫ਼ਾਨ ਅਮਫ਼ਾਨ (cyclone amphan) ਕਈ ਸੂਬਿਆਂ ਲਈ ਖਤਰਾ ਬਣ ਸਕਦਾ ਹੈ। ਚੱਕਰਵਾਤੀ ਤੂਫ਼ਾਨ ਸ਼ਨੀਵਾਰ ਸਵੇਰ ਪੱਛਮੀ ਬੰਗਾਲ (West Bengal) 'ਚ ਦੀਘਾ ਦੇ ਦੱਖਣ-ਪੱਛਮ 'ਚ 1, 220 ਕਿਲੋਮੀਟਰ ਦੀ ਦੂਰੀ 'ਤੇ ਸੀ। ਮੌਸਮ ਵਿਭਾਗ ਮੁਤਾਬਕ ਇਸ ਤੂਫ਼ਾਨ ਦੇ ਪ੍ਰਭਾਵ ਨਾਲ 19 ਮਈ ਤੋਂ ਤੱਟੀ ਜ਼ਿਲ੍ਹਿਆਂ 'ਚ ਭਾਤੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕੋਰੋਨਾ ਸੰਕਟ ਦੇ ਚੱਲਦਿਆਂ ਦੱਖਣ ਪੂਰਬੀ ਬੰਗਾਲ ਦੀ ਖਾੜੀ 'ਚ ਕਰੀਬ 1000 ਕਿਲੋਮੀਟਰ ਦੀ ਦੂਰੀ 'ਤੇ ਅਗਲੇ 12 ਘੰਟੇ ਚ ਚੱਕਰਵਾਤੀ ਤੂਫ਼ਾਨ 'ਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਅਗਲੇ 24 ਘੰਟਿਆਂ 'ਚ ਇਹ ਇਕ ਗੰਭੀਰ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਸਕਦਾ ਹੈ। ਇਸ ਦਰਮਿਆਨ ਪੂਰਬੀ ਜਲਸੈਨਾ ਕਮਾਨ ਵੀ ਅਲਰਟ 'ਤੇ ਹੈ। ਵਿਸ਼ਾਖਾਪਟਨਮ 'ਚ ਭਾਰਤੀ ਜਲਸੈਨਾ ਦੇ ਜਹਾਜ਼ ਅਲਰਟ ਮੋਡ 'ਚ ਹਨ। ਮੈਡੀਕਲ ਸਰਵਿਸ ਤੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਜਹਾਜ਼ ਤਾਇਨਾਤ ਹਨ।

 

Have something to say? Post your comment

Subscribe