ਪੰਜਾਬ ਦੇ ਕਿਸਾਨ ਬਾਕੀ ਦੇਸ਼ ਦੇ ਕਿਸਾਨਾਂ ਦੀ ਜੁਰਤ ਦੀ ਗੱਲ ਮੈਂ ਨਹੀਂ ਕਰਾਂਗਾ, ਹਾਲ ਦੀ ਘੜੀ ਮੈਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਿਹਾ ਹਾਂ । ਇਥੇ ਪੰਜਾਬ ਵਿੱਚ ਬਾਬੇ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਸਿੱਖਾਂ ਵਿੱਚ ਸਿਰੜ ਭਰਿਆ ਹੈ ਅਤੇ ਅੱਜ ਉਹੀ ਸਿਰ ਚੜ ਕੇ ਸੱਚ ਦੀ ਦੁਹਾਈ ਦੇ ਰਿਹਾ ਹੈ।
ਕੀ ਇਹ ਐਸਕੇਐਮ ਵਾਲੀ ਜਥੇਬੰਦੀ ਕੀ ਸਮਝਦੀ ਹੈ ? ਉਹਨਾਂ ਦੇ ਲੀਡਰ ਕੀ ਸਮਝਦੇ ਹਨ ? ਜੇਕਰ ਇੱਕ ਤੁਹਾਡਾ ਯੋਧਾ ਜੰਗ ਦੇ ਮੈਦਾਨ ਵਿੱਚ ਖੜ ਗਿਆ ਹੈ ਕੀ ਤੁਹਾਡੀ ਇਹ ਜਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਆਪਣੀ ਜਿੱਦ ਅੜੀ ਅਤੇ ਕਹਿ ਸਕਦੇ ਹਾਂ ਅਹੰਕਾਰ ਛੱਡ ਕੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਜਾਣ ।
ਕੀ ਤੁਹਾਡਾ ਫਰਜ ਨਹੀਂ ਹੈ ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਤੁਹਾਨੂੰ ਹਰ ਵਕਤ ਪੁੱਛਦਾ ਰਹੇਗਾ । ਅੱਜ ਜਗਜੀਤ ਸਿੰਘ ਡੱਲੇਵਾਲ ਆਪਣੀ ਜਾਨ ਵਾਰਨ ਲਈ ਖੜਾ ਹੈ । ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਖੜਾ ਹੈ ਤੇ ਤੁਹਾਨੂੰ ਉਹਨਾਂ ਦੇ ਨਾਲ ਖੜੇ ਹੋਣ ਲਈ ਕਿਹੜੀ ਚੀਜ਼ ਰੋਕ ਰਹੀ ਹੈ ।
ਇਥੇ ਮੈਂ ਦੱਸ ਦਿਆ ਕਿ ਜਿਹੜੀ ਚੀਜ਼ ਤੁਹਾਨੂੰ ਰੋਕ ਰਹੀ ਹੈ ਉਹੀ ਚੀਜ਼ ਤੁਹਾਨੂੰ ਕਿਸੇ ਦਿਨ ਯਕੀਨ ਰੱਖਿਓ ਮਧੋਲ ਕੇ ਰੱਖ ਦਵੇਗੀ । ਕਿਸਾਨ ਮਜ਼ਦੂਰ ਜੇਕਰ ਆਪਣੀਆਂ ਮੰਗਾਂ ਨੂੰ ਚੁੱਕ ਰਹੇ ਹਨ ਤਾਂ ਇਸ ਵਿੱਚ ਕੀ ਗਲਤ ਹੈ ਕੀ ? ਤੁਸੀਂ SKM ਵਾਲੇ ਕਿਸਾਨ ਨਹੀਂ ਹੋ ? ਜੇ ਹੋ ਤਾਂ ਉਹਨਾਂ ਨਾਲ ਕਿਉਂ ਨਹੀਂ ਖੜ ਰਹੇ ? ਤੁਸੀਂ ਆਖਿਆ ਹੈ ਕਿ ਅਸੀਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ । ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਨਵਰੀ ਵਿੱਚ ਜਿਵੇਂ ਤੁਸੀਂ ਆਖਿਆ ਹੈ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ ਕੀ । ਉਦੋਂ ਤੱਕ ਡੱਲੇਵਾਲ ਸਾਹਿਬ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਉਂਦੇ ਰਹਿਣਗੇ ? ਜੇ ਨਹੀਂ ਤਾਂ ਤੁਸੀਂ ਲੋਕਾਂ ਵਿੱਚ ਜਾ ਕੇ ਕੀ ਮੂੰਹ ਵਿਖਾਓਗੇ ?
ਰਾਸ਼ਟਰਪਤੀ ਨਾਲ ਮਿਲਣ ਦੀ ਗੱਲ : ਸਾਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਦਾ ਬਹਾਨਾ ਹੈ । ਡਾਕਟਰਾਂ ਦੀ ਅਤੇ ਵਿਗਿਆਨੀਆਂ ਦੀ ਇਹ ਖੋਜ ਦੱਸਦੀ ਹੈ ਕਿ 50 ਜਾਂ 55 ਦਿਨਾਂ ਤੋਂ ਵੱਧ ਕੋਈ ਇਨਸਾਨ ਜਿੰਦਾ ਨਹੀਂ ਰਹਿ ਸਕਦਾ ਜੇਕਰ ਉਹ ਕੋਈ ਭੋਜਨ ਨਾ ਖਾਵੇ ਤੇ ਤੁਸੀਂ ਇਹ ਜਦੋਂ ਜਨਵਰੀ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਰਹੇ ਹੋਵੋਗੇ ਤਾਂ ਉਸ ਵਕਤ ਤੱਕ ਜਗਜੀਤ ਸਿੰਘ ਡੱਲੇਵਾਲ ਰੱਬ ਨਾ ਕਰੇ ਫੌਤ ਹੋ ਚੁੱਕੇ ਹੋਣਗੇ ਤਾਂ ਤੁਸੀਂ ਕੀ ਮੂੰਹ ਲੈ ਕੇ ਜਾਵੋਗੇ ਉਸ ਰਾਸ਼ਟਰਪਤੀ ਦੇ ਅੱਗੇ ਅਤੇ ਪੰਜਾਬ ਵਾਸੀਆਂ ਦੇ ਅੱਗੇ ਇਹ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ।