Friday, November 22, 2024
 

ਹਰਿਆਣਾ

ਹਰਿਆਣਾ ਪੁਲਿਸ ਵਿਚ ਸਬ-ਇੰਸਪੈਕਟਰਾਂ ਨੂੰ ਹੁਣ ਸਮੇਂ 'ਤੇ ਮਿਲੇਗੀ ਤਰੱਕੀ ✌️

February 28, 2021 06:34 PM

ਚੰਡੀਗੜ੍ਹ (ਏਜੰਸੀਆਂ) : ਹਰਿਆਣਾ ਵਿਚ ਹੁਣ ਸਬ-ਇੰਸਪੈਕਟਰ (ਐਸਆਈ) ਰੈਂਕ ਦੇ ਪੁਲਿਸ ਅਧਿਕਾਰੀਆਂ ਨੁੰ ਤਰੱਕੀ ਲੈਣ ਲਈ ਇੰਤਜਾਰ ਨਹੀਂ ਕਰਨਾ ਪਵੇਗਾ। ਯੋਗ ਬਣਦੇ ਹੀ ਉਨ੍ਹਾਂ ਨੂੰ ਇੰਸਪੈਕਟਰ ਦੇ ਅਹੁਦੇ 'ਤੇ ਪਦੋਓਨੱਤੀ ਮਿਲ ਜਾਵੇਗੀ।

ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਮਨੋਜ ਯਾਦਵ ਨੇ ਦਸਿਆ ਕਿ ਪੁਲਿਸ ਵਿਭਾਗ ਨੇ ਸਾਲ ਵਿਚ ਇਕ ਵਾਰ ਵਿਭਾਗ ਦੀ ਪਦ -ਉੱਨਤੀ ਕਮੇਟੀ (ਡੀਪੀਸੀ) ਦੀ ਮੀਟਿੰਗ ਆਯੋਜਿਤ ਕਰਨ ਦੇ ਲਈ ਪੈਰਾਮੀਟਰ ਨਿਰਧਾਰਿਤ ਕੀਤੇ ਹਨ, ਜਿਸ ਵਿਚ ਉਨ੍ਹਾਂ ਸਾਰੇ ਯੋਗ ਸਬ-ਇੰਸਪੈਕਟਰ ਦੇ ਨਾਂਅ ਸ਼ਾਮਿਲ ਹੋਣਗੇ, ਜੋ ਪੂਰੇ ਸਾਲ ਦੌਰਾਨ ਪ੍ਰਮੋਸ਼ਨ ਨਿਯਮ ਤੇ ਮਾਪਦੰਡ ਨੂੰ ਪੂਰਾ ਕਰਦੇ ਹਨ। ਡੀਪੀਸੀ ਮੀਟਿੰਗ ਦੀ ਸਿਫਾਰਿਸ਼ ਦੇ ਬਾਅਦ ਉਨ੍ਹਾਂ ਦਾ ਪਦੋਓਨੱਤੀ ਆਦੇਸ਼ ਯੋਗਤਾ ਦੇ ਨਿਯਮ ਪੂਰੇ ਕਰਦੇ ਹੀ ਉਸ ਮਹੀਨੇ ਵਿਚ ਜਾਰੀ ਕਰ ਦਿੱਤਾ ਜਾਵੇਗਾ ਜਿਸ ਵਿਚ ਉਹ ਯੋਗ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਜਰੂਰਤਾਂ ਜਾਂ ਚੋਣ ਦੇ ਮੱਦੇਨਜਰ ਡੀਪੀਸੀ ਦੀ ਮੀਟਿੰਗ ਹਰ ਸਾਲ ਨਿਯਮਤ ਰੂਪ ਨਾਲ ਆਯੋਜਿਤ ਨਹੀਂ ਹੋ ਰਹੀ ਸੀ, ਜਿਸ ਕਾਰਣ ਨਾਲ ਯੋਗ ਪੁਲਿਸ ਅਧਿਕਾਰੀਆਂ ਨੂੰ ਸਮੇਂ 'ਤੇ ਪਦੋਓਨੱਤੀ ਤੋਂ ਵਾਂਝਾ ਰਹਿਣਾ ਪੈਂਦਾ ਸੀ ਅਤੇ ਉਹ ਪਦੋਓਨੱਤੀ ਦਾ ਲਾਭ ਪ੍ਰਾਪਤ ਕੀਤੇ ਰਿਨ੍ਹਾਂ ਹੀ ਸੇਵਾਮੁਕਤ ਹੋ ਜਾਂਦੇ ਸਨ। ਇਸ ਦੇ ਨਤੀਜੇ ਵਜੋ, ਕੋਰਟ ਕੇਸ ਹੋਣ ਦੀ ਵੀ ਸੰਭਾਵਨਾ ਰਹਿੰਦੀ ਸੀ। ਹੁਣ ਅਸੀਂ ਸਾਲ ਵਿਚ ਸਾਰੇ ਯੋਗ ਸਬ-ਇੰਸਪੈਕਟਰਾਂ ਦੀ ਇਕ ਡੀਪੀਸੀ ਮੀਟਿੰਗ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਕੈਰਿਅਰ ਲਾਭ ਯਕੀਨੀ ਕੀਤਾ ਜਾ ਸਕੇ।

2020 ਵਿਚ 184 ਅਧਿਕਾਰੀ ਹੋਏ ਪ੍ਰਮੋਟ

ਡੀਜੀਪੀ ਨੇ ਦਸਿਆ ਕਿ ਪੁਲਿਸ ਅਧਿਕਾਰੀਆਂ ਦੇ ਹਿੱਤ ਵਿਚ ਸ਼ੁਰੂ ਕੀਤੇ ਗਏ ਨਵੇਂ ਸਿਸਟਮ ਨਾਲ ਅਸੀਂ 2020 ਵਿਚ ਹਰਿਆਣਾ ਪੁਲਿਸ ਵਿਭਾਗ ਦੀ ਵੱਖ-ਵੱਖ ਇਕਾਈਆਂ ਵਿਚ ਤੈਨਾਤ 184 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ ਦੇ ਅਹੁਦੇ 'ਤੇ ਪਦ -ਉੱਨਤ ਕੀਤਾ ਹੈ ਜਿਸ ਵਿਚ 116 ਪੁਰਸ਼ ਅਧਿਕਾਰੀ, 19 ਮਹਿਲਾ ਅਧਿਕਾਰੀ, ਟੇਲੀਕਾਮ ਵਿੰਗ ਦੇ 20, ਆਈਆਰਬੀ ਦੇ 19, ਸਟੇਟ ਕ੍ਰਾਇਮ ਰਿਕਾਰਡ ਬਿਊਰੋ ਦੇ 4 ਅਤੇ ਸਥਾਪਨਾ ਇਕਾਈ ਦੇ 6 ਅਧਿਕਾਰੀ ਸ਼ਾਮਿਲ ਹਨ।

ਇਸ ਤੋਂ ਇਲਾਵਾ, ਅਸੀਂ ਸਾਰੇ ਪੱਧਰਾਂ 'ਤੇ ਸਾਰੀ ਇਕਾਈਆਂ ਵਿਚ ਸਾਰੀ ਸ਼੍ਰੇਣੀਆਂ ਦੇ ਅਹੁਦਿਆਂ 'ਤੇ ਪਦੋਓਨੱਤੀ ਕਰਨ ਦੀ ਪਕ੍ਰਿਆ ਵਿਚ ਵੀ ਤੇਜੀ ਲਿਆ ਰਹੀ ਹੈ।

ਡੀਜੀਪੀ ਨੇ ਕਿਹਾ ਕਿ ਪੁਲਿਸ-ਪਬਲਿਕ ਅਨੁਪਾਤ ਨੁੰ ਹੋਰ ਬਿਹਤਰ ਬਨਾਉਣ ਦੇ ਯਤਨ ਵਿਚ ਹਰਿਆਣਾ ਪੁਲਿਸ ਸਾਲ 2021 ਵਿਚ ਆਪਣੀ ਕੁੱਲ ਗਿਣਤੀ ਵਿਚ 10 ਫੀਸਦੀ ਵਿਚ ਵੱਧ ਕਰਮਚਾਰੀਆਂ ਨੂੰ ਜੋੜਨ ਦੇ ਲਈ ਤਿਆਰ ਹੈ। 7818 ਪੁਲਿਸ ਕਰਮਚਾਰੀਆਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ 5500 ਪੁਰਸ਼ ਕਾਂਸਟੇਬਲ, 1100 ਮਹਿਲਾ ਕਾਂਸਟੇਬਲ, ਐਚਏਪੀ ਦੁਰਗਾ-1 ਲਈ 698 ਮਹਿਲਾ ਕਾਂਸਟੇਬਲ ਅਤੇ 520 ਪੁਰਸ਼ ਕਮਾਂਡੋ ਸ਼ਾਮਿਲ ਹਨ। ਇਸ ਤੋਂ ਇਲਾਵਾ, ਪੁਲਿਸ ਫੋਰਸ ਵਿਚ ਮਹਿਲਾਵਾਂ ਦੀ ਨੁਮਾਇੰਦਗੀ ਵੀ ਕਾਫੀ ਵਧੇਗੀ। ਕੁੱਲ ਅਹੁਦਿਆਂ ਵਿੱਚੋਂ 7298 ਅਹੁਦੇ ਪਹਿਲਾਂ ਹੀ ਐਡਵਰਟਾਇਜਡ ਕੀਤੇ ਜਾ ਚੁੱਕੇ ਹਨ ਜਦੋਂ ਕਿ 520 ਅਹੁਦਿਆਂ ਦੇ ਲਈ ਭਰਤੀ ਏਜੰਸੀ ਨੁੰ ਲਿਖਾਈ ਜਾ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਵਿਚ 112 ਐਮਰਜੈਂਸੀ ਰਿਸਪਾਂਸ ਵਹੀਕਲ ਸਿਸਟਮ ਲਈ ਲਗਭਗ 4500 ਮੌਜੂਦਾ ਪੁਲਿਸ ਕਰਮਚਾਰੀਆਂ ਨੂੰ ਲਗਾਇਆ ਜਾਵੇਗਾ। ਇਸ ਲਈ ਵੀ ਪੁਲਿਸ ਫੋਰਸ ਵਿਚ ਵਾਧੇਾ ਕੀਤਾ ਜਾ ਰਿਹਾ ਹੈ। ਬਿਹਤਰ ਕਾਨੂੰਨ ਵਿਵਸਥਾ ਯਕੀਨੀ ਕਰਨ ਦੇ ਨਾਲ-ਨਾਲ, ਅਪਰਾਧ ਦਰ ਨੂੰ ਘੱਟ ਕਰਨ ਦੇ ਲਈ ਵੀ ਪੁਲਿਸ ਫੋਰਸ ਦੀ ਗਿਣਤੀ ਵਿਚ ਵਾਧਾ ਕਰਨਾ ਜਰੂਰੀ ਹੈ।

 

Have something to say? Post your comment

 
 
 
 
 
Subscribe