Thursday, April 03, 2025
 

ਹਰਿਆਣਾ

ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਭੇਜਿਆ ਜਾਵੇਗਾ ਇਜਰਾਇਲ

March 23, 2025 09:22 PM

ਚੰਡੀਗੜ,  23 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀ ਆਮਦਨ ਵੱਧਾਉਣ ਪ੍ਰਤੀ ਗੰਭੀਰ ਹੈ। ਕਿਸਾਨਾਂ ਦੇ ਹਿਤ ਵਿਚ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਾਲ ਖੇਤੀਬਾੜੀ ਬਜਟ ਵਿਚ 19.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਇਜਰਾਇਲ ਭੇਜਿਆ ਜਾਵੇਗਾ ਤਾਂ ਜੋ ਉਹ ਖੇਤੀਬਾੜੀ ਸਬੰਧੀ ਨਵੀਂ ਤਕਨੀਕਾਂ ਤੋਂ ਜਾਣੂੰ ਹੋ ਸਕਣ। ਉਨ੍ਹਾਂ ਨੇ ਘਰੌਂਡਾ ਦੇ ਇੰਡੋ-ਇਜਰਾਇਲ ਸਬਜੀ ਵਧੀਆ ਕੇਂਦਰ ਵਿਚ ਹੋਸਟਲ ਅਤੇ ਸੈਮੀਨਾਰ ਹਾਲ ਬਣਾਉਣ ਦਾ ਐਲਾਨ ਕੀਤਾ ਅਤੇ 74 ਅਗਾਊਂਵਾਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸ਼ਹੀਦੀ ਦਿਵਸ 'ਤੇ ਕ੍ਰਾਂਤੀਕਾਰੀ ਵੀਰ ਸ਼ਹੀਦ ਭਗਤ ਸਿੰਘ,  ਸੁੱਖਦੇਵ ਅਤੇ ਰਾਜਗੁਰੂ ਦੀ ਸ਼ਾਹਦਤ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਹਰਿਆਣਾ ਬਾਗਵਾਨੀ ਮੈਗਜੀਨ ਦੀ ਘੁੰਡ ਚੁਕਾਈ ਵੀ ਕੀਤੀ ਤੇ ਕਿਸਾਨਾਂ ਵੱਲੋਂ ਲਗਾਈ ਪ੍ਰਦਰਸ਼ਨੀ ਨੂੰ ਵੀ ਵੇਖਿਆ।

            ਮੁੱਖ ਮੰਤਰੀ ਅੱਜ ਘਰੌਂਡਾ ਦੇ ਇੰਡੋ-ਇਜਰਾਇਲ ਸਬਜੀ ਵਧੀਆ ਕੇਂਦਰ ਵਿਚ ਆਯੋਜਿਤ ਤਿੰਨ ਦਿਨਾਂ 11ਵੇਂ ਮੈਗਾ ਸਬਜੀ ਐਕਸਪੋ 2025 ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਹਰਿਆਣਾ ਦੀ ਸ਼ਾਨ ਹਨ। ਕਿਸਾਨਾਂ ਨੇ ਰਿਵਾਇਤੀ ਫਸਲ ਚੱਕਰ ਤੋਂ ਨਿਕਲਕੇ ਫਲਾਂ ਤੇ ਸਬਜੀਆਂ ਦੀ ਖੇਤੀ ਅਤੇ ਮੁਧੂਮੱਖੀ ਪਾਲਵ ਵਿਚ ਨਵਾਚਾਰ ਤੇ ਆਧੁਨਿਕ ਤਕਨੀਕਾਂ ਰਾਹੀਂ ਉਤਪਾਦਨ ਵੱਧਾ ਕੇ ਇਕ ਮਿਸਾਲ ਪੇਸ਼ ਕੀਤੀ ਹੈ। ਮੈਗਾ ਸਬਜੀ ਅਕਸਪੋ 2025 ਸਾਡੇ ਕਿਸਾਨਾਂ ਲਈ ਖੇਤੀਬਾੜੀ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਮਹੱਤਵਪੂਰਨ ਥਾਂ ਹੈ। ਇਸ ਤਿੰਨ ਦਿਨਾਂ ਐਕਸਪੋ ਵਿਚ ਕਿਸਾਨਾਂ ਨੂੰ ਬਾਗਵਾਨੀ,  ਸਬਜੀ ਉਤਪਾਦਨ ਅਤੇ ਮਧੂਮੁੱਖੀ ਪਾਲਣ ਨਾਲ ਜੁੜੀ ਨਵੀਂ ਤਕਨੀਕਾਂ,  ਵਧੀਆ ਅਤੇ ਆਧੁਨਿਕ ਖੇਤੀਬਾੜੀ ਯੰਤਰਾਂ ਦੀ ਜਾਣਕਾਰੀ ਮਿਲਣ ਦੇ ਨਾਲ-ਨਾਲ ਕਈ ਸਮੱਸਿਆਵਾਂ ਦਾ ਹਲ ਮਿਲਿਆ ਹੈ ਅਤੇ ਨਵੀਂਆਂ ਸੰਭਾਵਨਾਵਾਂ ਬਾਰੇ ਪਤਾ ਚਲਿਆ ਹੈ।

            ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਦੋਸਤਾਨਾ ਹੈ। ਕਿਸਾਨਾਂ ਲਈ ਕਈ ਭਲਾਈ ਯੋਜਨਾਵਾਂ ਚਲਾਈਅਹਾਂ ਗਈਆਂ ਹਨ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਦੇ ਬਜਟ 2025-26 ਵਿਚ ਖੇਤੀਬਾੜੀ ਬਜਟ ਵਿਚ 19.2 ਫੀਸਦੀ ਵਾਧਾ ਕੀਤਾ ਹੈ। ਪਸ਼ੂਧਨ ਲਈ ਬਜਟ ਵਿਚ 50.91 ਫੀਸਦੀ,  ਬਾਗਵਾਨੀ ਵਿਚ 95.5 ਫੀਸਦੀ,  ਮੱਛੀ ਪਾਲਣ ਦਾ 144.4 ਫੀਸਦੀ ਅਤੇ ਸਹਿਕਾਰਤਾ ਦਾ 58.8 ਫੀਸਦੀ ਵਧਾਇਆ ਹੈ। ਸੂਬਾ ਸਰਕਾਰ ਨੇ ਪਿਛਲੇ ਸਾਢੇ 10 ਸਾਲਾਂ ਵਿਚ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 14500 ਕਰੋੜ ਰੁਪਏ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਕਿਸਾਨ ਖੁਸ਼ਹਾਲ ਹੋਵੇ।

            ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 2025-26 ਦੇ ਬਜਟ ਵਿਚ ਦੇਸੀ ਗਾਂ ਦੀ ਖਰੀਦ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਰਕਮ ਨੂੰ 25, 000 ਰੁਪਏ ਤੋਂ ਵੱਧਾ ਕੇ 30, 000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਪ੍ਰਧਾਨ ਮੰਤਰੀ

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਨਾਇਬ ਸਿੰਘ ਸੈਣੀ

ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਦੋ ਬਿੱਲ ਪਾਸ ਕੀਤੇ ਗਏ

 
 
 
 
Subscribe