ਹਰਿਆਣਾ: ਬੁੱਧਵਾਰ ਸਵੇਰੇ ਸੈਦਪੁਰ ਪਿੰਡ ਨੇੜੇ ਇੱਕ ਬੱਸ ਅਤੇ ਇੱਕ ਲੋਡਿੰਗ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਲਗਭਗ 25 ਕਰਮਚਾਰੀ ਜ਼ਖਮੀ ਹੋ ਗਏ। ਇਨ੍ਹਾਂ ਮਜ਼ਦੂਰਾਂ ਨੂੰ ਮਾਰੂਤੀ ਦੇ ਨਿਰਮਾਣ ਅਧੀਨ ਪਲਾਂਟ ਵਿੱਚ ਕੰਮ ਕਰਨ ਲਈ ਬੱਸ ਰਾਹੀਂ ਲਿਆਂਦਾ ਜਾ ਰਿਹਾ ਸੀ।
ਇਹ ਹਾਦਸਾ ਸਵੇਰੇ 5:15 ਵਜੇ ਦੇ ਕਰੀਬ ਵਾਪਰਿਆ, ਜਦੋਂ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਓਵਰਟੇਕ ਕਰ ਰਹੇ ਟਰੱਕ ਨਾਲ ਟਕਰਾ ਗਈ।ਇਸ ਟੱਕਰ ਵਿੱਚ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।