ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ
ਸਦਨ ਵੱਲੋਂ ਪਾਸ ਪ੍ਰਸਾਤਵ ਦੇ ਬਾਅਦ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 20 ਮਾਰਚ - ਹਰਿਆਣਾ ਵਿਧਾਨਸਭਾ ਵਿਚ ਸੁਨੀਤਾ ਵਿਲਿਅਮਸ ਤੇ ਉਨ੍ਹਾਂ ਦੀ ਟੀਮ ਦੇ ਸੁਰੱਖਿਅਤ ਧਰਤੀ ਵਾਪਸੀ 'ਤੇ ਪਾਸ ਪ੍ਰਸਤਾਵ ਨੂੰ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਵਿਦੇਸ਼ ਮੰਤਰੀ ਡਾ. ਐਸ. ਜੈਯਸ਼ੰਕਰ ਰਾਹੀਂ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਨੂੰ ਭੇਜਿਆ ਹੈ। ਵਿਧਾਨਸਭਾ ਸਪੀਕਰ ਵੱਲੋਂ ਵਿਦੇਸ਼ ਮੰਤਰੀ ਡਾ. ਐਸ ਜੈਯਸ਼ੰਕਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਅਭਿਨੰਦਨ ਪ੍ਰਸਤਾਵ ਹਰਿਆਣਾ ਵਿਧਾਨਸਭਾ ਨੇ 19 ਮਾਰਚ, 2025 ਨੂੰ ਪਾਸ ਕੀਤਾ ਹੈ। ਪ੍ਰਸਤਾਵ ਵਿਚ ਨਾਸਾ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਦੀ 19 ਮਾਰਚ, 2025 ਨੂੰ ਕੌਮਾਂਤਰੀ ਸਪੇਸ ਸਟੇਸ਼ਨ ਧਰਤੀ 'ਤੇ ਸੁਰੱਖਿਅਤ ਵਾਪਸੀ 'ਤੇ ਆਪਣੀ ਸ਼ੁਭਕਾਮਨਾਵਾਂ ਵਿਅਕਤ ਕੀਤੀ ਗਈ ਹੈ।
ਇਸ ਸਬੰਧ ਵਿਚ ਸਦਨ ਦੀ ਭਾਵਨਾਵਾਂ ਨੂੰ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਤੱਕ ਭੇਜਿਆ ਜਾਵੇ। ਗੌਰਤਲਬ ਹੈ ਕਿ ਸੂਬੇ ਦੇ ਉਰਜਾ ਮੰਤਰੀ ਅਨਿਲ ਵਿਜ ਨੇ 19 ਮਾਰਚ ਨੂੰ ਇਸ ਸਬੰਧ ਵਿਚ ਸਦਨ ਵਿਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਸਦਨ ਨੇ ਇਹ ਪ੍ਰਸਤਾਵ ਪਾਸ ਕੀਤਾ ਅਤੇ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਤੱਕ ਸਦਨ ਦੀ ਭਾਵਨਾਵਾਂ ਨੂੰ ਭੇਜਣ ਦਾ ਭਰੋਸਾ ਦਿੱਤਾ ਸੀ। ਵਿਧਾਨਸਭਾ ਸਪੀਕਰ ਨੈ ਕਿਹਾ ਕਿ ਇਹ ਮਾਨਵ ਜਗਤ ਲਈ ਬਹੁਤ ਹੀ ਮਾਣ ਅਤੇ ਮਹਤੱਵ ਦਾ ਵਿਸ਼ਾ ਹੈ।
ਇਸ ਦੇ ਨਾਲ ਹੀ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਵੀਰਵਾਰ ਨੂੰ ਵਿਧਾਇਕ ਸਾਵਿਤਰੀ ਜਿੰਦਲ ਦੇ ਜਨਮਦਿਵਸ ਦੇ ਮੌਕੇ 'ਤੇ ਆਪਣੇ ਅਤੇ ਪੂਰੇ ਸਦਨ ਵੱਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਸਾਵਿਤਰੀ ਜਿੰਦਲ ਦੇ ਸਿਹਤਮੰਦ ਜੀਵਨ, ਉਜਵਲ ਭਵਿੱਖ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।