ਸੋਨੀਪਤ : ਹਰਿਆਣਾ ਸਰਕਾਰ ਨੇ ਸੋਨੀਪਤ, ਪਲਵਲ ਅਤੇ ਝੱਜਰ ਜਿਲ੍ਹਿਆਂ ਵਿਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2ਜੀ/3ਜੀ/4ਜੀ/ਸੀਡੀਐਮਏ/ਜੀਪੀਆਰਐਸ), ਸਾਰੀ ਐਸਐਮਐਸ ਸੇਵਾਵਾਂ (ਬੈਂਕਿੰਗ ਅਤੇ ਮੋਬਾਇਲ ਰਿਚਾਰਚ ਨੂੰ ਛੱਡ ਕੇ) ਅਤੇ ਮੋਬਾਇਲ ਨੈਟਵਰਕ 'ਤੇ ਦਿੱਤੀ ਜਾਣ ਵਾਲੀ ਸਾਰੇ ਡੋਂਗਲ ਸੇਵਾਵਾਂ ਨੂੰ ਬੰਦ ਕਰਨ ਦਾ ਸਮਾਂ ਵਧਾ ਦਿੱਤਾ ਹੈ। ਇੰਟਰਨੈਟ ਸੇਵਾਵਾਂ ਅਗਲੇ 24 ਘੰਟੇ ਯਾਨੀ 29 ਜਨਵਰੀ ਸ਼ਾਮ 5 ਵਜੇ ਤਕ ਲਈ ਬੰਦ ਰਹਿਣਗੀਆਂ। ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਂਣਗੇ। ਇਹ ਆਦੇਸ਼ ਖੇਤਰ ਵਿਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿਚ ਕਿਸੇ ਵੀ ਤਰ੍ਹਾ ਦੀ ਗੜਬੜੀ ਨੂੰ ਰੋਕਨ ਲਈ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਕ ਅਧਿਕਾਰਿਕ ਬੁਲਾਰੇ ਨੇ ਦਸਿਆ ਕਿ ਦੂਰਸੰਚਾਰ ਅਸਥਾਈ ਸੇਵਾ ਸਸਪੈਂਸ਼ਨ (ਲੋਕ ਅਪਾਤ ਜਾਂ ਲੋਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਦੇ ਤਹਿਤ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵੀਐਸਐਨਐਲ (ਹਰਿਆਣਾ ਅਧਿਕਾਰ ਖੇਤਰ) ਸਮੇਤ ਹਰਿਆਣਾ ਦੀ ਸਾਰੀ ਟੈਲੀਕਾਮ ਸੇਵਾਵਾਂ ਦੇਣ ਵਾਲੀ ਕੰਪਨੀਆਂ ਨੂੰ ਇਸ ਆਦੇਸ਼ ਦਾ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਦਸਿਆ ਕਿ ਰਾਜ ਸਰਕਾਰ ਨੇ ਐਸਐਮਐਸ, ਵਾਅਸਐਪ, ਫੇਸਬੁੱਕ ਟਵੀਟਰ ਆਦਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨਾਲ ਦੁਸ਼ਪ੍ਰਚਾਰ ਅਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਨ ਲਈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦੇ ਸਮੇਂ ਅਵਲੇ 24 ਘੰਟੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ।