ਉਤਰਾਖੰਡ : ਗ਼ੈਰਕਾਨੂੰਨੀ ਸਬੰਧਾਂ ਦੀ ਭਿਣਕ ਲੱਗਣ 'ਤੇ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮ੍ਰਿਤਕ ਦੀ ਰਿਸ਼ਤੇਦਾਰ ਨੇ ਹੀ ਪ੍ਰੇਮੀ ਦੇ ਹੱਥੋਂ ਉਸ ਦਾ ਕਤਲ ਕਰਵਾਇਆ ਸੀ। ਪੁਲਿਸ ਨੇ ਇਹ ਕਤਲ ਦੀ ਗੁਥੀ ਦਾ ਖੁਲਾਸਾ ਕਰਦੇ ਹੋਏ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਲੰਢੌਰਾ ਖੇਤਰ ਦੇ ਪਿੰਡ ਦਾ ਗਾਧਾਰੋਣਾ ਦੇ ਖੇਤ ਵਿੱਚ ਬਣੇ ਨਲਕੂਪ ਨਜ਼ਦੀਕ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਸੀ।
ਔਰਤ ਦੀ ਸ਼ਨਾਖਤ ਰਿਹਾਨਾ (62) ਪਤਨੀ ਮਹਿਬੂਬ ਵਾਸੀ ਪਿੰਡ ਟਾਂਡਾ ਭਨੇੜਾ ਦੇ ਰੂਪ ਵਿੱਚ ਹੋਈ ਸੀ। ਮ੍ਰਿਤਕ ਦੇ ਪੁੱਤਰ ਗੁਲਬਹਾਰ ਦੇ ਬਿਆਨ 'ਤੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਸੀ। ਮੰਗਲੌਰ ਥਾਣੇ ਦੇ ਐੱਸ ਦੇਹਾਤ ਸਵਪਨ ਕਿਸ਼ੋਰ ਸਿੰਘ ਨੇ ਦੱਸਿਆ ਕਿ ਰਿਹਾਨਾ ਦੀ ਰਿਸ਼ਤੇਦਾਰਨ ਦੇ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਰਿਹਾਨਾ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਗਿਆ ਸੀ।
ਇਹ ਵੀ ਪੜ੍ਹੋ : India : ਕੋਰੋਨਾ ਦਾ ਅਜੀਬ ਤਰੀਕੇ ਨਾਲ ਇਲਾਜ ਦਾ ਦਾਅਵਾ, ਸਰਕਾਰ ਦੇ ਸਕਦੀ ਹੈ ਮਨਜੂਰੀ 😛😲
ਇਸ ਤੋਂ ਬਾਅਦ ਦੋਸ਼ੀ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਰਿਹਾਨਾ ਨੂੰ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾਉਣ ਲਈ ਆਪਣੇ ਪ੍ਰੇਮੀ ਉੱਤੇ ਜ਼ੋਰ ਪਾਇਆ। ਦੱਸ ਦਈਏ ਕਿ ਦੋਸ਼ੀ ਲਕਸਰ ਖੇਤਰ ਦੇ ਸੁਲਤਾਨਪੁਰ ਕੁੰਹਾਰੀ ਪਿੰਡ ਵਿੱਚ ਚੱਟ ਦੀ ਠੇਲੀ ਲਗਾਉਂਦਾ ਸੀ। ਉਸ ਦੀ ਮੁਲਾਕਾਤ ਲਕਸਰ ਦੇ ਪਿੰਡ ਜਸੋਦਰਪੁਰ ਨਿਵਾਸੀ ਔਰਤ ਨਾਲ ਹੋਈ। ਰਿਹਾਨਾ ਆਪਣੀ ਰਿਸ਼ਤੇਦਾਰਨ ਕੋਲ ਲਕਸਰ ਗਈ ਸੀ ਜਿਥੇ ਉਸ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਵੇਖਿਆ।
ਉਕਤ ਦੋਸ਼ੀ ਔਰਤ ਨੇ ਬਦਨਾਮੀ ਦੇ ਡਰ ਤੋਂ ਆਪਣੇ ਪ੍ਰੇਮੀ 'ਤੇ ਰਿਹਾਨਾ ਨੂੰ ਰਸਤੇ 'ਚੋਂ ਹਟਾਉਣ ਲਈ ਕਿਹਾ। ਉਸਨੇ ਰਿਹਾਨਾ ਦੀ ਹੱਤਿਆ ਦਾ ਮਨਸੂਬਾ ਘੜਿਆ। ਲਕਸਰ ਤੋਂ ਜਦੋਂ ਰਿਹਾਨਾ ਆਪਣੇ ਘਰ ਟਾਂਡਾ ਭਨੇੜਾ ਲਈ ਚੱਲੀ ਤਾਂ ਉਕਤ ਦੋਸ਼ੀ ਵੀ ਉਸੀ ਮਿਨੀ ਬਸ ਵਿੱਚ ਸਵਾਰ ਹੋ ਗਿਆ। ਉਹ ਉਸੀ ਬਸ ਤੋਂ ਉਹ ਲੰਢੌਰਾ ਅੱਪੜਿਆ ਜਿੱਥੇ ਰਿਹਾਨਾ ਕਿਸੇ ਵਾਹਨ ਦਾ ਇੰਤਜ਼ਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਬਾਗੀਆਂ ਨੇ 25 ਲੋਕਾਂ ਦੀ ਕੀਤੀ ਹੱਤਿਆ 🔫
ਇਸ ਦੌਰਾਨ ਦੋਸ਼ੀ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਕੋਲ ਖੜ੍ਹੀ ਇੱਕ ਬਾਈਕ ਚੁੱਕ ਕੇ ਉਸ ਦੇ ਕੋਲ ਅੱਪੜਿਆ ਅਤੇ ਉਸ ਨੂੰ ਘਰ ਪਹੁੰਚਾਣ ਦੀ ਗੱਲ ਕਹੀ। ਇਸ 'ਤੇ ਉਹ ਰਾਜ਼ੀ ਹੋ ਗਈ। ਦੋਸ਼ੀ ਉਸ ਨੂੰ ਗਾਧਾਰੋਣਾ ਦੇ ਜੰਗਲ ਵਿੱਚ ਲੈ ਗਿਆ। ਇੱਕ ਨਲਕੂਪ ਦੇ ਕੋਲ ਲੈ ਜਾ ਕੇ ਉਸ ਦੇ ਨਾਲ ਮਾਰ ਕੁੱਟ ਦੀ ਅਤੇ ਉਸ ਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਾਰੀ ਘਟਨਾ ਬਾਬਤ ਉਸ ਨੇ ਫੋਨ 'ਤੇ ਆਪਣੀ ਪ੍ਰੇਮਿਕਾ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੁਲਜ਼ਮ ਅਸ਼ਰਫ ਪੁੱਤਰ ਜਹੀਰ ਨਿਵਾਸੀ ਪਿੰਡ ਪਿਆਰੇਪੁਰ ਥਾਣਾ ਅਹੀਰ ਜ਼ਿਲ੍ਹਾ ਮਊ, ਉੱਤਰ ਪ੍ਰਦੇਸ਼ ਹਾਲ ਨਿਵਾਸੀ ਸੁਲਤਾਨਪੁਰ ਕੁਨਹਰਾਰੀ ਲਕਸਰ ਅਤੇ ਇਸਰਾਨਾ ਪਤਨੀ ਸ਼ਾਹੈਵਾਜ ਨਿਵਾਸੀ ਜਸੋਦਰਪੁਰ ਥਾਣਾ ਲਕਸਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਮਾਂ ਦੀ ਸਿਖਿਆ ਅਨੁਸਾਰ ਹੀ ਲੋਕ ਭਲਾਈ ਕਰ ਸਕਿਆ ਹਾਂ : ਸੋਨੂੰ ਸੂਦ 💪👌
ਏਐੱਸਪੀ ਹਿਮਾਂਸ਼ੁ ਵਰਮਾ, ਇੰਸਪੈਕਟਰ ਮਹਿੰਦਰ ਸਿੰਘ ਚੌਹਾਨ, ਐੱਸ ਆਈ ਨਿਰੇਸ਼ ਗੰਗਵਾਰ, ਅਨੁਰੋਧ ਬਿਆਸ, ਕਾਂਸਟੇਬਲ ਸੌਰਭ ਨੌਟਿਆਲ, ਅਲਿਆਸ ਅਲੀ, ਦਰਸ਼ਨ ਸਿੰਘ, ਸੋਹਨ ਮਹਿਰਾ, ਸੀਆਈਯੂ ਮੁਖੀ ਇੰਸਪੈਕਟਰ ਪ੍ਰਦੀਪ ਚੁਹਾਨ, ਹੇਡ ਕਾਂਸਟੇਬਲ ਅਹਸਾਨ ਅਲੀ, ਕਾਂਸਟੇਬਲ ਜਾਕਿਰ, ਰਵਿੰਦਰ ਰਾਣਾ, ਹਸਨ ਅੱਬਾਸ ਜੈਦੀ, ਸੁਰੇਸ਼ ਰਮੋਲਾ, ਨਿਤੀਨ ਟੀਮ ਵਿੱਚ ਸ਼ਾਮਿਲ ਰਹੇ।