ਕਿੰਸ਼ਾਸਾ : ਕਾਂਗੋ ਦੇ ਪੂਰਬੀ ਬੈਨੀ ਖੇਤਰ ’ਚ ਨਵੇਂ ਸਾਲ ਦੇ ਮੌਕੇ ਬਾਗੀਆਂ ਦੇ ਹਮਲੇ ’ਚ ਘਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਬੈਨੀ ਖੇਤਰੀ ’ਚ ਗਵਰਨਰ ਦੇ ਪ੍ਰਤੀਨਿਧੀ ਸਬੀਤੀ ਨਿਜਾਮੋਜਾ ਨੇ ਦੱਸਿਆ ਕਿ ਤਿੰਗਵੇ ਪਿੰਡ ’ਚ ਕਿਸਾਨ ਆਪਣੇ ਖੇਤਾਂ ’ਚ ਕੰਮ ਕਰ ਰਹੇ ਸਨ, ਉਸ ਦੌਰਾਨ ਅਲਾਇਡ ਡੈਮੋਕ੍ਰੇਟਿਕ ਫੋਰਸ (ADF) ਦੇ ਬਾਗੀਆਂ ਨੇ ਇਹ ਹਮਲਾ ਕੀਤਾ।
ਇਹ ਵੀ ਪੜ੍ਹੋ : India : ਕੋਰੋਨਾ ਦਾ ਅਜੀਬ ਤਰੀਕੇ ਨਾਲ ਇਲਾਜ ਦਾ ਦਾਅਵਾ, ਸਰਕਾਰ ਦੇ ਸਕਦੀ ਹੈ ਮਨਜੂਰੀ 😛😲
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਕੁਝ ਲਾਸ਼ਾਂ ਝਾੜੀਆਂ ’ਚੋਂ ਬਰਾਮਦ ਕੀਤੀਆਂ। ਸਥਾਨਕ ਨਾਗਰਿਕ ਸੰਸਥਾ ਦੇ ਪ੍ਰਤੀਨਿਧੀ ਬ੍ਰਾਵੋ ਮੁਹਿੰਦੋ ਨੇ 25 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਕੁਝ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ। ADF ਦੇ ਹਮਲੇ ਦੇ ਖਦਸ਼ੇ ਦੇ ਚੱਲਦੇ ਬੈਨੀ ਅਤੇ ਨੇੜਲੇ ਦੇ ਪਿੰਡਾਂ ਦੇ ਨਿਵਾਸੀ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਸਨ। ਇਸਲਾਮਿਕ ਸਟੇਟ ਸਮੂਹ ਨੇ ਦਾਅਵਾ ਕੀਤਾ ਹੈ ਕਿ ਏ.ਡੀ.ਐੱਫ. ਦੇ ਲੜਾਕੂ ਕੁਝ ਹਮਲਿਆਂ ’ਚ ਸ਼ਾਮਲ ਸਨ। ਕਾਂਗੋ ਦੀ ਫੌਜ ਨੇ ਪਿਛਲੇ ਸਾਲ ਬਾਗੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਬਾਗੀਆਂ ਨੇ ਪੂਰਬੀ ਕਾਂਗੋ ’ਚ ਪਨਾਹ ਲਈ ਸੀ।