ਗੁਰੂਗ੍ਰਾਮ : ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਮੰਤਰੀ ਸੰਦੀਪ ਸਿੰਘ ਨੇ ਅੱਜ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਡਿਊਟੀ ਤੋਂ ਅੱਠ ਕੋਚ ਗੈਰ-ਹਾਜ਼ਰ ਪਾਏ ਗਏ। ਖੇਡ ਮੰਤਰੀ ਨੇ ਕਿਹਾ ਕਿ ਡਿਊਟੀ ਤੋਂ ਨਦਾਰਦ ਰਹਿਣ ਵਾਲੇ ਸਾਰੇ ਕੋਚ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਪ੍ਰੈਕਟਿਸ ਨੂੰ ਲੈ ਕੇ ਕਿਸੇ ਵੀ ਤਰਾ ਦਾ ਸਮਝੌਤਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕਾਬਲੀਅਤ : ਪੰਜਾਬੀ ਨੌਜਵਾਨ ਲਗਾਤਾਰ ਨਿਊਜ਼ੀਲੈਂਡ ਪੁਲਿਸ ਵਿਚ ਹੋ ਰਹੇ ਹਨ ਭਰਤੀ
ਖੇਡ ਮੰਤਰੀ ਨੇ ਅੱਜ ਗੁਰੂਗ੍ਰਾਮ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਸਨ। ਇਸ ਮੀਟਿੰਗ ਵਿਚ ਪਹਿਲਾਂ ਉਨ੍ਹਾਂ ਨੇ ਸਟੇਡੀਅਮ ਦਾ ਦੌਰਾ ਕਰ ਕੇ ਉੱਥੇ ਦਾ ਜਾਇਜ਼ਾ ਲਿਆ। ਖੇਡ ਮੰਤਰੀ ਨੇ ਹਾਕੀ ਏਸਟਰੋ ਟਰਫ ਨੂੰ ਚੈਕ ਕੀਤਾ, ਜੋ ਖਸਤਾ ਹਾਲਤ ਵਿੱਚ ਪਾਇਆ ਗਿਆ। ਉਨ੍ਹਾਂ ਨੂੰ ਨੁੰ ਦਸਿਆ ਗਿਆ ਕਿ ਇਹ ਐਸਟਰੋ ਟਰਫ ਸਾਲ 2004 ਵਿਚ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਗੂਗਲ ਨੇ ਸੇਵਾਵਾਂ ਪ੍ਰਭਾਵਤ ਹੋਣ ਬਾਰੇ ਆਪਣੇ ਨਾਰਾਜ ਯੂਜ਼ਰਸ ਨਾਲ ਸਾਂਝਾ ਕੀਤਾ ਵੱਡਾ ਕਾਰਨ
ਖੇਡ ਮੰਤਰੀ ਨੇ ਕਿਹਾ ਕਿ ਜਲਦੀ ਹੀ ਖੇਡ ਵਿਭਾਗ ਹਿਸਾਰ ਦਾ ਨਵੀਨੀਕਰਣ ਕਰ ਕੇ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਮਹੁਇਆ ਕਰਾਏਗਾ । ਖੇਡ ਮੰਤਰੀ ਨੇ ਮੌਕੇ 'ਤੇ ਮਿਲੇ ਖਿਡਾਰੀਆਂ ਨੂੰ ਹੈਲਥ ਸਬੰਧੀ ਟਿਪਸ ਵੀ ਦਿੱਤ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਹੁਇਆ ਕਰਾਉਣ ਲਈ ਸਰਕਾਰ ਜਲਦੀ ਹੀ ਨਵੀਂ ਖੇਡ ਨੀਤੀ ਤਿਆਰ ਕਰਨ ਜਾ ਰਹੀ ਹੈ।