Friday, November 22, 2024
 

ਕਾਰੋਬਾਰ

ਗੂਗਲ ਨੇ ਸੇਵਾਵਾਂ ਪ੍ਰਭਾਵਤ ਹੋਣ ਬਾਰੇ ਆਪਣੇ ਨਾਰਾਜ ਯੂਜ਼ਰਸ ਨਾਲ ਸਾਂਝਾ ਕੀਤਾ ਵੱਡਾ ਕਾਰਨ

December 15, 2020 08:24 AM

ਨਵੀਂ ਦਿੱਲੀ : ਸਰਚ ਇੰਜਣ ਗੂਗਲ(Google) ਦੀ ਈਮੇਲ ਸੇਵਾ Gmail ਸਮੇਤ ਕਈ ਹੋਰ ਸੇਵਾਵਾਂ ਸੋਮਵਾਰ ਸ਼ਾਮ ਬੰਦ ਰਹੀਆਂ। ਜਿਸ ਕਾਰਨ ਯੂਜ਼ਰਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਾਮ 6 ਵੱਜ ਕੇ, 17 ਮਿੰਟ ਤੇ ਗੂਗਲ ਵੱਲੋਂ ਗੂਗਲ ਵਰਕਸਪੇਸ ਸਟੇਟਸ ਡੈਸ਼ਬੋਰਡ 'ਤੇ ਜਾਣਕਾਰੀ ਦਿੱਤੀ ਗਈ। ਕੁਝ ਜੀਮੇਲ (gmail) ਉਪਯੋਗਕਰਤਾਵਾਂ ਲਈ ਸੇਵਾ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਉਮੀਦ ਹੈ ਕਿ ਜਲਦ ਸਾਰੇ ਉਪਭੋਗਤਾਵਾਂ ਲਈ ਇਸ ਦਾ ਹੱਲ ਹੋ ਜਾਵੇਗਾ। ਕ੍ਰਿਰਪਾ ਕਰਕੇ ਇਹ ਧਿਆਨ ਰੱਖਿਆ ਜਾਵੇ ਕਿ ਇਹ ਅੰਦਾਜ਼ਨ ਸਮਾਂ ਹੈ ਤੇ ਇਸ 'ਚ ਬਦਲਾਅ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਟੈਸਟ ਸੀਰੀਜ਼ ਲਈ ਤਿਆਰ ਜਡੇਜਾ


ਗੂਗਲ ਨੇ ਸੇਵਾਵਾਂ ਪ੍ਰਭਾਵਿਤ ਰਹਿਣ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਅੱਜ 3:47AM PT 'ਤੇ ਇੰਟਰਨੈਸ਼ਨਲ ਸਟੋਰੇਜ (International Storage) ਕੋਟੇ ਨੂੰ ਲੈ ਕੇ ਕਰੀਬ 45 ਮਿੰਟ ਤੱਕ ਅਥੈਂਟੀਕੇਸ਼ਨ ਸਿਸਟਮ ਦੀ ਸਮੱਸਿਆ ਆਈ। ਇਸ ਦੌਰਾਨ ਯੂਜ਼ਰਸ ਨੂੰ ਐਰਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅਥੈਂਟੀਕੇਸ਼ਨ (Authentication) ਸਿਸਟਮ ਦਾ ਮੁੱਦਾ 4:32AM PT 'ਤੇ ਸੁਲਝਾ ਲਿਆ ਗਿਆ।

ਇਹ ਵੀ ਪੜ੍ਹੋ : ਕਾਬਲੀਅਤ : ਪੰਜਾਬੀ ਨੌਜਵਾਨ ਲਗਾਤਾਰ ਨਿਊਜ਼ੀਲੈਂਡ ਪੁਲਿਸ ਵਿਚ ਹੋ ਰਹੇ ਹਨ ਭਰਤੀ


ਸਾਰੀਆਂ ਸੇਵਾਵਾਂ ਹੁਣ ਬਹਾਲ ਕਰ ਦਿੱਤੀਆਂ ਗਈਆਂ ਹਨ। ਯੂਜ਼ਰਸ ਨੂੰ ਆਇਆਂ ਦਿੱਕਤਾਂ ਲਈ ਅਸੀਂ ਮੁਆਫੀ ਮੰਗਦੇ ਹਾਂ ਤੇ ਇਸ ਦੀ ਵਿਆਪਕ ਸਮੀਖਿਆ ਕਰਦੇ ਹਾਂ ਤਾਂ ਕਿ ਭਵਿੱਖ 'ਚ ਅਜਿਹੀ ਘਟਨਾ ਨਾ ਹੋਵੇ। ਗੂਗਲ (Google) ਦੀਆਂ ਸੇਵਾਵਾਂ ਇਸ ਤਰ੍ਹਾਂ ਅਗਸਤ 'ਚ ਵੀ ਪ੍ਰਭਾਵਿਤ ਹੋਈਆਂ ਸਨ। ਸੋਮਵਾਰ ਸ਼ਾਮ ਪੰਜ ਵਜੇ 25 ਮਿੰਟ 'ਤੇ ਗੂਗਲ ਦੀ ਪੇਸ਼ੇਵਰ ਈ-ਮੇਲ ਸੇਵਾ ਜੀ-ਸੂਟ ਦੇ ਮੁੱਖ ਪੰਨੇ 'ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, 'ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੀਮੇਲ ਦੇ ਬੰਦ ਹੋਣ ਨਾਲ ਕਈ ਉਪਭੋਗਕਰਤਾਵਾਂ ਨੂੰ ਦਿੱਕਤ ਹੋਈ ਹੈ। ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਉਪਭੋਗਤਾਵਾਂ ਜੀਮੇਲ ਦਾ ਉਪਯੋਗ ਨਹੀਂ ਕਰ ਸਕੇ।'

ਇਹ ਵੀ ਪੜ੍ਹੋ : ਅਕਸ਼ੇ ਦੀ ਫਿਲਮ ਵਿੱਚ ਪੰਕਜ ਤ੍ਰਿਪਾਠੀ ਦੀ ਹੈਰਾਨ ਕਰਨ ਵਾਲੀ ਐਂਟਰੀ


ਸੁਨੇਹੇ 'ਚ ਲਿਖਿਆ ਕਿ ਇਸ ਤੋਂ ਇਲਾਵਾ ਗੂਗਲ ਦੀਆਂ ਹੋਰ ਸੇਵਾ ਗੂਗਲ ਕਲੈਂਡਰ, ਗੂਗਲ ਡ੍ਰਾਈਵ, ਗੂਗਲ ਡੌਕਸ ਤੇ ਗੂਗਲ ਮੀਟ ਵੀ ਪ੍ਰਭਾਵਿਤ ਹੋਈ ਹੈ। ਨੈਟਵਰਕ ਨਾਲ ਜੁੜੀਆਂ ਅੜਚਨਾ ਫੜਨ ਵਾਲੇ 'ਡਾਊਨ ਡਿਟੈਕਟਰ' ਨੇ ਵੀ ਦਿਖਾਇਆ ਕਿ ਗੂਗਲ ਦੀ ਜੀਮੇਲ ਤੇ ਯੂਟਿਊਬ ਜਿਹੀਆਂ ਸੇਵਾਵਾਂ ਬੰਦ ਹਨ। ਗੂਗਲ ਦੀਆਂ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਨੇ ਟਵਿਟਰ 'ਤੇ ਆਪਣੀ ਭੜਾਸ ਕੱਢੀ। ਟਵਿਟਰ 'ਤੇ ਗੂਗਲ ਤੇ ਗੂਗਲਡਾਊਨ(GoogleDown) ਟ੍ਰੈਂਡ 'ਚ ਰਹੇ ਤੇ ਇਸ ਨਾਲ ਸਬੰਧਤ ਕਰੀਬ 13 ਲੱਖ ਤੋਂ ਜ਼ਿਆਦਾ ਟਵੀਟ ਆਏ।

 

Have something to say? Post your comment

 
 
 
 
 
Subscribe