ਭਿਵਾਨੀ : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਚ ਸ਼ੁੱਕਰਵਾਰ ਨੂੰ ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅਤੇ ਸਥਾਨਕ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੱਤਰਕਾਰ ਨੇ ਭਿਵਾਨੀ ਦੇ ਪੁਲਿਸ ਕਮਿਸ਼ਨਰ ਸੁਮੇਰ ਪ੍ਰਤਾਪ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ। ਨਾਲ ਹੀ ਗ੍ਰਹ ਮੰਤਰੀ ਅਮਿਤ ਸ਼ਾਹ ਅਤੇ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਵੀ ਪੱਤਰ ਲਿਖ ਕੇ ਇਸ ਸਬੰਧੀ ਜਾਣੂ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਕੰਗਣਾ ਦੇ ਟਵਿਟਰ ਅਕਾਊਂਟ ਨੂੰ ਮੁਲਤਵੀ ਕਰਨ ਲਈ ਪਟੀਸ਼ਨ ਦਾਇਰ
ਪੁਲਿਸ ਜਾਂਚ ਵਿੱਚ ਪਾਇਆ ਗਿਆ ਕਿ ਇਹ ਧਮਕੀ ਭਰਿਆ ਫੋਨ ਹਿਸਾਰ ਜ਼ਿਲ੍ਹੇ ਦੇ ਪਿੰਡ ਸ਼ਿਕਾਰਪੁਰ ਤੋਂ ਕੀਤਾ ਗਿਆ ਹੈ ਅਤੇ ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਉਹ ਉੱਤਰ ਪ੍ਰਦੇਸ਼ ਦੇ ਕਿਸੇ ਵਿਅਕਤੀ ਦੇ ਨਾਮ ਦਰਜ ਹੈ। ਇਸ ਮਾਮਲੇ ਵਿੱਚ ਪੁਲਿਸ ਦੀਆਂ ਦੋ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਹੈਰੋਇਨ ਸਮੇਤ 3 ਦਬੋਚੇ
ਦਰਅਸਲ , ਹਾਲ ਹੀ ਵਿਚ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਇੱਕ ਬਿਆਨ ਦੇ ਕੇ ਕਿਸਾਨ ਅੰਦੋਲਨ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਸ਼ੰਕਾ ਜਾਹਰ ਕੀਤਾ ਸੀ। ਕਥਿਤ ਤੌਰ ਉੱਤੇ ਇਸ ਬਿਆਨ ਨੂੰ ਪ੍ਰਕਾਸ਼ਿਤ ਕਰਣ ਨੂੰ ਲੈ ਕੇ ਭਿਵਾਨੀ ਦੇ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਨੂੰ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਧਮਕੀ ਦਿੱਤੀ ਹੈ। ਥਾਣਾ ਸਦਰ ਮੁਖੀ ਨਿਰੀਕਸ਼ਕ ਵਿਦਿਆਨੰਦ ਦਾ ਕਹਿਣਾ ਹੈ ਕਿ IPC ਦੀ ਧਾਰਾ 294 , 506 ਦੇ ਤਹਿਤ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਵੱਲੋਂ ਮੁਹਈਆ ਕਰਾਏ ਗਏ ਆਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।