Friday, November 22, 2024
 

ਹਰਿਆਣਾ

ਸੰਗੀਤਾ ਫੋਗਾਟ ਅਤੇ ਪਹਿਲਵਾਨ ਬਜਰੰਗ ਪੂਨੀਆ ਵਿਆਹ ਬੰਧਨ 'ਚ ਬੱਝੇ

November 26, 2020 08:01 AM

ਸੰਗੀਤਾ ਫੋਗਾਟ ਦਾ ਬੁੱਧਵਾਰ ਅੰਤਰ ਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਨਾਲ ਵਿਆਹ ਹੋ ਗਿਆ। ਬਿਲਕੁਲ ਸਾਦੇ ਢੰਗ ਨਾਲ ਵਿਆਹ ਹੋਇਆ। ਦੋਵਾਂ ਨੇ ਇਕ ਦੂਜੇ ਨੂੰ ਵਰ ਮਾਲਾ ਪਹਿਨਾਈ। ਪਹਿਲਵਾਨ ਬਜਰੰਗ ਤੇ ਸੰਗੀਤਾ ਫੋਗਾਟ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਕੋਰੋਨਾ ਕਾਰਨ ਵਿਆਹ 'ਚ ਉਹ ਮਾਹੌਲ ਨਹੀਂ ਬਣ ਸਕਿਆ ਜੋ ਗੀਤਾ ਤੇ ਬਬੀਤਾ ਦੇ ਵਿਆਹ 'ਚ ਸੀ। ਗੀਤਾ ਦੇ ਵਿਆਹ 'ਚ ਤਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਪਹੁੰਚੇ ਸਨ।

ਗੀਤਾ ਤੇ ਬਬਿਤਾ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਰੈਸਲਿੰਗ ਉਨ੍ਹਾਂ ਦਾ ਪਹਿਲਾ ਪਿਆਰ ਰਿਹਾ ਹੈ ਤੇ ਉਨ੍ਹਾਂ ਦਾ ਲਾਈਫ ਸਟਾਇਲ ਵੀ ਉਸੇ ਤਰ੍ਹਾਂ ਦਾ ਹੈ। ਬਬੀਤਾ ਦਾ ਕਹਿਣਾ ਹੈ ਕਿ ਇਕ ਪਹਿਲਵਾਨ ਦੂਜੇ ਪਹਿਲਵਾਨ ਨੂੰ ਬਾਖੂਬੀ ਸਮਝ ਸਕਦਾ ਹੈ। ਵਿਆਹ ਦੀ ਖਾਸ ਗੱਲ ਇਹ ਹੈ ਕਿ ਜਿਸ ਪਿੰਡ 'ਚ ਪਲੀ, ਵੱਡੀ ਹੋਈ ਉੱਥੋਂ ਹੀ ਉਸ ਦੀ ਡੋਲੀ ਉੱਠੇ। ਪਿਤਾ ਤੇ ਕੋਚ ਮਹਾਵੀਰ ਨੇ ਦੱਸਿਆ ਕਿ ਬਿਨਾਂ ਦਾਜ ਦਹੇਜ ਦੇ ਵਿਆਹ ਕੀਤਾ ਜਾ ਰਿਹਾ ਹੈ। ਉਨ੍ਹਾਂ ਇਕ ਨਾਅਰਾ ਦਿੱਤਾ ਹੈ, ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਬੇਟੀ ਨੂੰ ਖਿਡਾਉ ਵੀ ਤਾਂ ਜੋ ਉਹ ਆਤਮ ਨਿਰਭਰ ਬਣ ਸਕੇ।

 

Have something to say? Post your comment

 
 
 
 
 
Subscribe