ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ 20 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨ ਕੀਤਾ ਹੈ| ਸਾਨੂੰ ਇਸ ਪੈਕੇਜ ਦਾ ਲਾਭ ਚੁੱਕਣ ਲਈ ਆਪਣੇ ਸਾਰੇ ਸਰੋਤਾਂ ਦੀ ਸਹੀ ਵਰਤੋ ਕਰਨੀ ਹੋਵੇਗੀ|
ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਅਤੇ ਸਵਦੇਸ਼ੀ ਸਵਾਵਲੰਬਨ ਟਰਸਟ ਵੱਲੋਂ ਚਲਾਏ ਜਾ ਰਹੇ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਨਾਲ ਜੁੜੀ ਇਕ ਮੀਟਿੰਗ ਵਿਚ ਕਹੀ| ਇਸ ਦੌਰਾਨ ਆਤਮਨਿਰਭਰ ਭਾਰਤ ਮੁਹਿੰਮ ਦੀ ਤਰਜ 'ਤੇ ਹਰਿਆਣਾ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਵਿਸਥਾਰ ਕੰਮ ਯੋਜਨਾ ਪੇਸ਼ ਕੀਤੀ ਗਈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਤਮਨਿਰਭਰ ਭਾਰਤ ਦਾ ਵਿਜਨ ਦੇਸ਼ ਦੇ ਸਾਹਮਣੇ ਰੱਖਿਆ ਹੈ| ਇਹ ਵਿਜਨ ਸਲੋਗਨ ਨਾ ਹੋ ਕੇ ਇਕ ਵੱਡਾ ਟੀਚਾ ਹੈ ਜਿਸ ਦਾ ਖੇਤਰ ਵੀ ਵਿਆਪਕ ਹੈ| ਉਨ੍ਹਾਂ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਵਿਭਾਗ ਵੱਲੋਂ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਉਨ੍ਹਾਂ ਦੀ ਵਿਸ਼ੇਸ਼ਤਾ ਅਨੁਰੂਪ 12 ਕਲਸਟਰ ਬਨਾਉਣ ਦਾ ਐਲਾਨ ਕੀਤਾ ਗਿਆ ਹੈ| ਇਸ ਲਈ ਇਸ ਪ੍ਰੋਗ੍ਰਾਮ ਨਾਲ ਜੁੜੇ ਪੱਖਾਂ ਨੂੰ ਖੇਤੀਬਾੜੀ ਅਤੇ ਉਦਯੋਗ ਨਾਲ ਸਬੰਧਿਤ ਯੋਜਨਾ ਬਨਾਉਦੇ ਸਮੇਂ ਇੰਨ੍ਹਾਂ ਵਿਭਾਗਾਂ ਦੇ ਨਾਲ ਵੀ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ|
ਇਹ ਵੀ ਪੜ੍ਹੋ : ਪਲਾਟ ਧੋਖਾਧੜੀ ਮਾਮਲੇ 'ਚ ਦਰਜਨ ਦੇ ਕਰੀਬ ਪੁਲਿਸ ਅੜਿੱਕੇ
ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਹਰਿਆਣਾ ਦੇ ਤਹਿਤ ਯੋਜਨਾਵਾਂ ਬਨਾਉਂਦੇ ਸਮੇਂ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੇ ਨੌਜੁਆਨਾਂ ਦੇ ਨਾਲ-ਨਾਲ, ਪੜਾਈ ਪੂਰੀ ਕਰ ਚੁੱਕੇ ਅਜਿਹੇ ਨੌਜੁਆਨਾਂ 'ਤੇ ਵੀ ਫੋਕਸ ਕਰਨਾ ਜਰੂਰੀ ਹੈ ਜੋ ਹੁਣ ਤਕ ਆਪਣੇ ਪੈਰਾਂ 'ਤੇ ਖੜੇ ਨਹੀਂ ਹੋਏ ਹਨ| ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕਸ਼ਮ ਯੁਵਾ ਯੋਜਨਾ ਕੰਮ ਦੀ ਤਲਾਸ਼ ਕਰਨ ਵਾਲੇ ਨੌਜੁਆਨਾਂ ਦੇ ਲਈ ਇਕ ਬਹੁਤ ਬੇਹਤਰੀਨ ਯੋਜਨਾ ਹੈ| ਇਸ ਦੇ ਤਹਿਤ, ਨੌਜੁਆਨਾਂ ਨੂੰ ਹਰ ਮਹੀਨੇ 100 ਘੰਟੇ ਕੰਮ ਦੇ ਬਦਲੇ 9 ਹਜਾਰ ਰੁਪਏ ਮਾਨਦੇਯ ਦਿੱਤਾ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਲਗਭਗ 2 ਲੱਖ ਨੌਜੁਆਨਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੈ| ਉਨ੍ਹਾਂ ਨੇ ਕਿਹਾ ਕਿ ਪ੍ਰੋਗ੍ਰਾਮ ਨਾਲ ਜੁੜੇ ਅਧਿਕਾਰੀ ਯੌਜਨਾਵਾਂ ਨੂੰ ਅਮਲੀਜਾਮਾ ਪਹਿਨਾਉਂਦੇ ਸਮੇਂ ਸਮਰੱਥ ਨੌਜੁਆਨਾਂ ਦਾ ਡੇਟਾ ਵੀ ਇਸਤੇਮਾਲ ਕਰ ਸਕਦੇ ਹਨ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਪਣੇ ਇੱਥੇ ਇਕ ਏਲੂਮਨੀ ਸੈਲ ਵੀ ਬਨਾਉੰਣਾ ਚਾਹੀਦਾ ਹੈ| ਇਸ ਵਿਚ ਦੋ ਵਰਗ ਬਣਾਏ ਜਾਣ| ਇਕ ਵਰਗ ਵਿਚ ਅਜਿਹੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਜੋ ਆਤਮਨਿਰਭਰ ਬਣ ਚੁੱਕੇ ਹਨ ਜਦੋਂ ਕਿ ਦੂਜੇ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਜੋ ਹੁਣ ਤਕ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਪਾਏ ਹਨ|
ਇਹ ਵੀ ਪੜ੍ਹੋ : ਅੱਧੀ ਦਰਜਨ ਗੱਡੀਆਂ ਆਪਸ 'ਚ ਟਕਰਾਈਆਂ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਦੇ ਨਾਂਅ ਨਾਲ ਇਕ ਵੱਡਾ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ| ਇਸ ਪ੍ਰੋਗ੍ਰਾਮ ਦੇ ਤਹਿਤ ਹਰ ਨਾਗਰਿਕ ਅਤੇ ਹਰ ਪਰਿਵਾਰ ਦਾ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਦਾ ਇਸਤੇਮਾਲ ਲੋਕਾਂ ਦੀ ਜਰੂਰਤ ਦੇ ਹਿਸਾਬ ਨਾਲ ਯੋਜਨਾ ਬਨਾਉਣ ਦੇ ਲਈ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਦੇ ਤਹਿਤ ਵੀ ਇਸ ਡੇਟਾ ਦੀ ਵਰਤੋ ਕੀਤੀ ਜਾ ਸਕਦੀ ਹੈ|
ਮੀਟਿੰਗ ਦੌਰਾਨ ਹਰਿਆਣਾ ਰਾਜ ਉੱਚੇਰੀ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਬ੍ਰਜ ਕਿਸ਼ੋਰ, ਗੁਰੂ ਜੰਭੇਸ਼ਗਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਟੰਕੇਸ਼ਵਰ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ, ਜੇ.ਸੀ. ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ (ਵਾਈਐਮਸੀਏ), ਫਰੀਦਾਬਾਦ ਦੇ ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ, ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਕੁਮਾਰ, ਸ੍ਰੀ ਬਲਰਾਮ ਅਤੇ ਡਾਕਟਰ ਰਾਜੇਸ਼ ਨੇ ਪੀਪੀਟੀ ਰਾਹੀਂ ਆਤਮਨਿਰਭਰ ਹਰਿਆਣਾ ਦੇ ਟੀਚੇ ਨੂੰ ਹਾਸਲ ਕਰਨ ਦੀ ਵਿਸਥਾਰ ਕਾਰਜਯੋਜਨਾ ਪੇਸ਼ ਕੀਤੀ|
ਇਸ ਦੌਰਾਨ ਦਸਿਆ ਗਿਆ ਕਿ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਦੇ ਤਹਿਤ ਬਹੁ ਉਦੇਸ਼ੀ ਯੋਜਨਾਵਾਂ ਰਾਹੀਂ ਨੌਜੁਆਨਾਂ ਵਿਚ ਉਦਮਸ਼ੀਲਤਾ ਦੀ ਭਾਵਨਾ ਪੈਦਾ ਕਰਨ 'ਤੇ ਜੋਰ ਦਿੱਤਾ ਜਾਵੇਗਾ ਤਾਂ ਜੋ ਬੱਚੀ ਨੌਕਰੀ ਹਾਸਲ ਕਰਨ ਦੀ ਥਾਂ ਉਦਮੀ ਬਨਣ ਦੀ ਸੋਚ ਦੇ ਨਾਲ ਵਿਦਿਅਕ ਸੰਸਥਾਨਾਂ ਵਿਚ ਦਾਖਲੇ ਲੈਣ| ਇਸ ਦੇ ਲਈ ਜਿੱਥੇ ਕੋਰਸਾਂ ਵਿਚ ਬਦਲਦੇ ਦ੍ਰਿਸ਼ ਦੇ ਹਿਸਾਬ ਨਾਲ ਉਦਯੋਗਾਂ ਦੀ ਜਰੂਰਤਾਂ ਦੇ ਅਨੂਸਾਰ ਬਦਲਾਅ ਕੀਤਾ ਜਾਵੇਗਾ ਉੱਥੇ ਕਾਰੀਗਰਾਂ ਨੂੰ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦਿਵਾਉਣ ਲਈ ਸੈਂਟਰ ਆਫ ਐਕਸੀਲੈਂਸ ਵੀ ਸਥਾਪਿਤ ਕਰਨ ਦੀ ਯੋਜਨਾ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਅਤੇ ਵਿੱਤੀ ਵਿਭਾਗ ਦੇ ਵਧੀਕ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਵੀ ਮੌਜੂਦ ਸਨ|