ਨਵਾਂਸ਼ਹਿਰ : ਪੰਜਾਬ ਵਿੱਚ ਪਈ ਪਹਿਲੀ ਧੁੰਦ ਦਾ ਅਸਰ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ।ਗੜ੍ਹਸ਼ੰਕਰ ਰੋਡ 'ਤੇ ਮਹਿੰਦੀਪੁਰ ਪੁਲ 'ਤੇ ਸੰਘਣੀ ਧੁੰਦ 'ਚ ਅੱਧੀ ਗੱਡੀਆਂ ਆਪਸ 'ਚ ਟਕਰਾਅ ਗਈਆਂ। ਜਿਸ ਕਾਰਨ ਕਈ ਘੰਟੇ ਰੋਡ ਜਾਮ ਰਿਹਾ।
ਇਹ ਵੀ ਪੜ੍ਹੋ : ਸਕਾਰਪੀਓ ਗੱਡੀ ਨੇ ਸਾਈਕਲ ਸਵਾਰ ਤਿੰਨ ਨੌਜਵਾਨਾਂ ਦਰੜਿਆ
ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਗੱਡੀਆਂ ਨੂੰ ਸਾਈਡ 'ਤੇ ਕਰਵਾਕੇ ਜਾਮ ਨੂੰ ਖੁਲਵਾਇਆ। ਮਿਲੀ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਦੀ ਚੜ੍ਹਦੀ ਸਵੇਰ ਮਹਿੰਦੀਪੁਰ ਪੁਲ 'ਤੇ ਧੁੰਦ ਕਾਰਨ ਇੱਕ ਦੇ ਬਾਦ ਇੱਕ ਅੱਧੀ ਗੱਡੀਆਂ ਆਪਸ 'ਚ ਟਕਰਾਅ ਕੇ ਡਿਵਾਈਡਰ ਨਾਲ ਟਕਰਾਅ ਗਈਆਂ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਪੂਰੀ ਤਰ ਨੁਕਸਾਨੀਆਂ ਗਈਆਂ ਹਨ। ਇਨ੍ਹਾਂ 6 ਵਾਹਨਾਂ 'ਚ 12 ਦੇ ਕਰੀਬ ਸਵਾਰੀਆਂ ਮੌਜੂਦ ਸਨ, ਜਿਨ੍ਹਾਂ 'ਚ ਕਈ ਬੱਚੇ ਵੀ ਸ਼ਾਮਲ ਸਨ। ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।