ਵਿਆਨਾ : ਇਸਲਾਮਿਕ ਸਟੇਟ ਨੇ ਵਿਆਨਾ ਵਿਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈਐਸ ਨੇ ਅਮਾਕ ਨਿਊਜ਼ ਏਜੰਸੀ ਦੇ ਜ਼ਰੀਏ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹਮਲਾ ਉਸ ਨੇ ਹੀ ਕਰਾਇਆ ਹੈ। ਅੱਤਵਾਦੀ ਸੰਗਠਲ ਨੇ ਬੰਦੂਕਧਾਰੀ ਦੀ ਤਸਵੀਰ ਅਤੇ ਵੀਡੀਓ ਜਾਰੀ ਕੀਤਾ ਹੈ। ਜਿਕਰਯੋਗ ਹੈ ਕਿ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਚ ਸੋਮਵਾਰ ਦੇਰ ਸ਼ਾਮ ਕੋਰੋਨਾ ਲਾਕਡਾਊਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੱਕ ਅੱਤਵਾਦੀ ਵਾਰਦਾਤ ਵਿਚ ਦੋ ਔਰਤਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਇੱਕ ਪੁਲਿਸ ਅਧਿਕਰੀ ਸਣੇ ਕੁਲ 17 ਲੋਕ ਜ਼ਖਮੀ ਹੋਏ ਹਨ, ਜਿਸ ਵਿਚ ਸੱਤ ਜਣਿਆਂ ਦੀ ਹਾਲਤ ਗੰਭੀਰ ਹੈ। ਬਾਅਦ ਵਿਚ ਵਿਆਨਾ ਪੁਲਿਸ ਨੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਅੱਤਵਾਦੀ ਨੂੰ ਮਾਰਿਆ। ਆਸਟ੍ਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹੈਮਰ ਨੇ ਗੋਲੀਬਾਰੀ ਦੀ ਇਸ ਘਟਨਾ ਨੂੰ ਇਸਲਾਮਿਕ ਅੱਤਵਾਦੀ ਕਰਾਰ ਦਿੱਤਾ।
ਇਹ ਵੀ ਪੜ੍ਹੋ : US Elections 2020- ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ
ਚਾਂਸਲਰ ਕੂਰਜ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਆਈਐਸਆਈ ਦਾ ਹਮਲਾ ਸੀ। ਗ੍ਰਹਿ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਚਲਿਆ ਹੈ ਕਿ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ ਹਮਲਾਵਰ ਆਸਟ੍ਰੀਆ ਦਾ ਨਾਗਰਿਕ ਸੀ, ਜੋ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਪ੍ਰਭਾਵਤ ਸੀ। ਉਸ ਦੇ ਕੋਲ ਮੇਸੋਡੋਨੀਆ ਦੀ ਵੀ ਨਾਗਰਿਕਤਾ ਸੀ। ਉਸ ਨੇ ਨਕਲੀ ਸੂਸਾਈਡ ਜੈਕੇਟ ਪਹਿਨ ਰੱਖੀ ਸੀ। ਉਸ ਦੇ ਹੱਥ ਵਿਚ ਰਾਇਫਲ ਤੋਂ ਇਲਾਵਾ ਹੈਂਡਗੰਨ ਅਤੇ ਹੋਰ ਹਥਿਆਰ ਸੀ। ਉਸ ਨੇ ਸੋਮਵਾਰ ਸ਼ਾਮ ਕਰੀਬ 8 ਵਜੇ ਰਾਜਧਾਨੀ ਵਿਆਨਾ ਵਿਚ ਭੀੜ ਵਾਲੇ ਇਲਾਕੇ ਵਿਚ ਹਮਲਾ ਕਰਕੇ ਚਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਤਾ। ਬਾਅਦ ਵਿਚ ਪੁਲਿਸ ਨੇ ਹਮਲਾਵਰ ਦੇ ਅਪਾਰਟਮੈਂਟ ਤੋਂ ਇਲਾਵਾ ਕੁਝ ਹੋਰ ਜਗ੍ਹਾ ਦੀ ਤਲਾਸ਼ੀ ਲਈ ਜਿੱਥੋਂ ਕੁਝ ਸ਼ੱਕੀ ਲੋਕਾ ਨੂੰ ਕਾਬੂ ਕੀਤਾ ਗਿਆ ਹੈ। ਲੋਕਾਂ ਨੇ ਇੰਟਰਨੈਟ 'ਤੇ ਇਸ ਹਮਲੇ ਦੇ ਕਰੀਬ 20 ਹਜ਼ਾਰ ਵੀਡੀਓ ਸ਼ੇਅਰ ਕੀਤੇ ਹਨ। ਜਿਸ ਵਿਚ ਹਮਲਾਵਰ ਨੂੰ ਲੋਕਾਂ 'ਤੇ ਗੋਲੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ।