ਵਾਸ਼ਿੰਗਟਨ : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਉੱਥੋਂ ਦੇ 50 ਪ੍ਰਤੀਸ਼ਤ ਵੋਟਰਾਂ ਨੇ ਪਹਿਲਾਂ ਹੀ ਡਾਕ ਬੈਲਟ ਰਾਹੀਂ ਵੋਟ ਦਿੱਤੀ ਹੈ। ਜਿਹੜੇ ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਨਹੀਂ ਪਾਈ ਹੈ ਉਹ ਮੰਗਲਵਾਰ ਨੂੰ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਲਈ ਵੋਟ ਪਾਉਣਗੇ। ਇਸ ਵਾਰ ਮੁਕਾਬਲਾ ਡੋਨਾਲਡ ਟਰੰਪ ਅਤੇ ਬਿਡੇਨ ਵਿਚਕਾਰ ਹੋਵੇਗਾ।
ਮੀਡੀਆ ਸੂਤਰਾਂ ਦੇ ਮੁਤਾਬਿਕ ਹੁਣ ਤਕ ਦੀ ਗਿਣਤੀ ਦੇ ਹਿਸਾਬ ਨਾਲ ਬਾਇਡਨ ਨੂੰ 129 ਜਦਕਿ ਨੂੰ 109 ਵੋਟ ਮਿਲੇ ਹਨ। ਖਾਸ ਗੱਲ ਇਹ ਹੈ ਕਿ ਫੋਲਰਿਡਾ 'ਚ ਟਰੰਪ ਅੱਗੇ ਚੱਲ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਸਟੇਟ 'ਚ ਜੋ ਜਿੱਤਦਾ ਹੈ ਉਹੀ ਵਾਈਟ ਹਾਊਸ ਪਹੁੰਚਦਾ ਹੈ। 100 ਸਾਲ ਦੇ ਇਤਿਹਾਸ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ। ਜੋ ਬਾਇਡਨ ਆਯੋਵਾ 'ਚ ਅੱਗੇ ਹਨ। ਅਜੇ ਤਕ 50 'ਚੋਂ 22 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚੋਂ 12 'ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਜਦਕਿ 10 'ਚ ਬਾਇਡਨ ਜਿੱਤੇ ਹਨ।
ਅਮਰੀਕਾ 'ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਾਇਡਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ।
ਇਸ ਸਾਲ ਲਗਭਗ 239 ਮਿਲੀਅਨ ਲੋਕ ਵੋਟ ਪਾਉਣ ਦੇ ਯੋਗ ਹਨ। ਅਮਰੀਕਾ ਵਿਚ ਭਾਰਤੀ ਮੂਲ ਦੇ ਲਗਭਗ 4 ਮਿਲੀਅਨ ਲੋਕ ਹਨ, ਜਿਨ੍ਹਾਂ ਵਿਚੋਂ 25 ਲੱਖ ਵੋਟਰ ਹਨ।
ਇੱਥੇ 13 ਲੱਖ ਤੋਂ ਵੱਧ ਭਾਰਤੀ-ਅਮਰੀਕੀ ਟੈਕਸਾਸ, ਮਿਸ਼ੀਗਨ, ਫਲੋਰਿਡਾ ਅਤੇ ਪੈਨਸਿਲਵੇਨੀਆ ਵਰਗੇ ਮਹੱਤਵਪੂਰਣ ਰਾਜਾਂ ਵਿਚ ਵੋਟਰ ਹਨ।