ਬੀਜਿੰਗ, (ਏਜੰਸੀ): ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਰੂਸ ਨਾਲ ਅਗਲੇ ਹਫ਼ਤੇ ਸਾਂਝਾ ਸੰਮੁਦਰੀ ਫ਼ੌਜ ਅਭਿਆਸ ਕਰਣਗੇ। ਇਸ ਅਭਿਆਸ ਨੂੰ ਦੋਹਾਂ ਦੇਸ਼ਾਂ ਦੀ ਫ਼ੌਜਾਂ ਵਿਚਾਲੇ ਵੱਧਦੀ ਨਜ਼ਦੀਕੀਆਂ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਰਖਿਆ ਮੰਤਰਾਲੇ ਦੇ ਇਕ ਬੁਲਾਰੇ ਰੇਨ ਗਵੋਕਿਆਂਗ ਨੇ ਪੱਤਰਕਾਰਾਂ ਨਾਲ ਮਹੀਨਾਵਾਰ ਗੱਲਬਾਤ 'ਚ ਕਿਹਾ ਕਿ ਅਭਿਆਸ ਉੱਤਰੀ ਬੰਦਰਗਾਹ ਸ਼ਹਿਰ ਕਿਗਦਾÀੁਂ ਵਿਚ ਕੀਤਾ ਜਾਵੇਗਾ। ਸੋਮਵਾਰ ਤੋਂ ਸਨਿਚਰਵਾਰ ਤਕ ਚੱਲਣ ਵਾਲੇ ਅਭਿਆਸ ਦੀ ਮੁੱਖ ਵਿਸ਼ੇਸ਼ਤਾ ਪਾਣੀ ਦੇ ਜਹਾਜ਼, ਪਨਡੁੱਬੀਆਂ ਅਤੇ ਹੈਲੀਕਾਪਟਰ ਹੋਣਗੇ। ਪਿਛਲੇ ਸਾਲ ਸਤੰਬਰ ਵਿਚ ਚੀਨ ਦੇ ਲਗਭਗ 3, 200 ਸਿਪਾਹੀ ਸਾਈਬੇਰੀਆ 'ਚ ਰੂਸ ਦੇ ਸੱਭ ਤੋਂ ਵੱਡੇ ਜੰਗੀ ਅਭਿਆਸ ਵਿਚ ਸ਼ਾਮਲ ਹੋਏ ਸੀ, ਜਿਸ ਵਿਚ ਲਗਭਗ 300, 000 ਰੂਸੀ ਫ਼ੌਜੀਆਂ ਨੇ ਹਿੱਸਾ ਲਿਆ ਸੀ।