ਫਰੀਦਾਬਾਦ : ਕਰਾਇਮ ਬ੍ਰਾਂਚ ਸੈਕਟਰ 48 ਨੇ ਚੋਰੀ ਅਤੇ ਲੁੱਟ ਖੋਹ ਕਰਣ ਵਾਲੇ ਦੋ ਦੋਸ਼ੀ ਕਰਨ ਨਿਵਾਸੀ ਪਲਵਲ ਅਤੇ ਗੁਲਸ਼ਨ ਨਿਵਾਸੀ ਸਮਇਪੁਰ ਫਰੀਦਾਬਾਦ ਨੂੰ ਕਾਬੂ ਕੀਤਾ ਹੈ । ਦੋਸ਼ੀ ਕਰਨ ਫਿਲਹਾਲ ਨੰਗਲਾ ਐਨਕਲੇਵ ਪਾਰਟ 2 ਫਰੀਦਾਬਾਦ ਵਿੱਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ, ਪੀੜਤ ਨੇ ਏਮਜ਼ 'ਚ ਤੋੜਿਆ ਦਮ
ਦੋਸ਼ੀ ਕਰਨ ਨੇ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਘੁਮਾਉਣ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਚੋਰੀ ਅਤੇ ਲੁੱਟਣ ਖੋਹਾਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਨਾਸਤਿਕ ਹੋਣ ਦੇ ਬਾਵਜੂਦ ਹਿੰਦੂ-ਸਿੱਖ ਧਰਮ ਕਿਉਂ ਪੜ੍ਹ ਰਹੇ ਸਨ ਭਗਤ ਸਿੰਘ ? ਜਾਣੋ
ਦੋਸ਼ੀ ਕਰਨ ਨੇ 26 ਫਰਵਰੀ 2020 ਨੂੰ NIT ਥਾਣਾ ਖੇਤਰ ਵਿੱਚ ਇੱਕ ਆਟੋ ਸੀਏਨਜੀ ਚੋਰੀ ਕੀਤਾ ਸੀ। ਉਸ ਤੋਂ ਬਾਅਦ 21 ਅਗਸਤ 2020 ਨੂੰ ਮੁਜੇਸਰ ਥਾਣਾ ਖੇਤਰ ਵਿੱਚ ਇੱਕ ਮੋਟਰਸਾਇਕਿਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ 13 ਸਿਤੰਬਰ 2020 ਨੂੰ ਦੋਸ਼ੀ ਨੇ ਏਸਜੀਏਮ ਨਗਰ ਥਾਣਾ ਖੇਤਰ ਵਿੱਚ ਸਕੂਟੀ ਚੋਰੀ ਕੀਤੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ 3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਖ਼ਾਸ ਜਮਾਤਾਂ