ਪਹਾੜਾਂ ਵਿੱਚ ਹੋਈ ਬਰਫ਼ਬਾਰੀ ਦਾ ਮੈਦਾਨੀ ਇਲਾਕਿਆਂ ਵਿੱਚ ਕਾਫ਼ੀ ਅਸਰ ਪੈ ਰਿਹਾ ਹੈ। ਰਾਤ ਦਾ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਹਰਿਆਣਾ ਦੇ ਹਿਸਾਰ ਦਾ ਬਾਲਸਮੰਦ ਇਲਾਕਾ ਜੰਮੂ ਅਤੇ ਰਾਜਸਥਾਨ ਦੇ ਚੁਰੂ ਨਾਲੋਂ ਠੰਢਾ ਰਿਹਾ। ਬਾਲਸਮੰਦ 'ਚ ਮੰਗਲਵਾਰ ਨੂੰ ਤਾਪਮਾਨ 8.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹੁਣ ਆਉਣ ਵਾਲੇ ਦਿਨਾਂ 'ਚ ਵੀ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।