ਹਰਿਆਣਾ ਵਿੱਚ ਸਰਕਾਰ ਬਣਨ ਤੋਂ ਬਾਅਦ ਹੁਣ ਮੰਤਰੀਆਂ ਦੇ ਵਿਭਾਗ ਵੰਡੇ ਗਏ ਹਨ। ਐਤਵਾਰ ਦੇਰ ਰਾਤ ਵੱਖ-ਵੱਖ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਅਲਾਟ ਕਰ ਦਿੱਤੇ ਗਏ ਹਨ। ਕਿਸ ਨੂੰ ਕਿਹੜਾ ਵਿਭਾਗ ਮਿਲਿਆ, ਹੇਠਾਂ ਦਿੱਤੀ ਸੂਚੀ ਦੇਖੋ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ: ਗ੍ਰਹਿ, ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ, ਟਾਊਨ ਐਂਡ ਕੰਟਰੀ ਪਲੈਨਿੰਗ, ਸੂਚਨਾ ਅਤੇ ਲੋਕ ਸੰਪਰਕ, ਪ੍ਰਸ਼ਾਸਨਿਕ ਨਿਆਂ, ਆਮ ਪ੍ਰਸ਼ਾਸਨ, ਸਾਰਿਆਂ ਲਈ ਰਿਹਾਇਸ਼, ਸੀਆਈਡੀ, ਕਾਨੂੰਨ ਅਤੇ ਵਿਧਾਨ, ਕਰਮਚਾਰੀ ਅਤੇ ਸਿਖਲਾਈ।
ਅਨਿਲ ਵਿਜ: ਊਰਜਾ, ਟਰਾਂਸਪੋਰਟ ਅਤੇ ਕਿਰਤ ਵਿਭਾਗ।
ਕ੍ਰਿਸ਼ਨਲਾਲ ਪੰਵਾਰ: ਵਿਕਾਸ ਅਤੇ ਪੰਚਾਇਤ ਅਤੇ ਮਾਈਨਿੰਗ ਵਿਭਾਗ।
ਰਾਓ ਨਰਬੀਰ ਸਿੰਘ: ਉਦਯੋਗ ਵਿਭਾਗ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ, ਵਿਦੇਸ਼ੀ ਸਹਿਕਾਰਤਾ ਵਿਭਾਗ ਅਤੇ ਸੈਨਿਕ ਅਤੇ ਅਰਧ ਸੈਨਿਕ ਭਲਾਈ ਵਿਭਾਗ।
ਮਹੀਪਾਲ ਢਾਂਡਾ : ਸਿੱਖਿਆ ਵਿਭਾਗ, ਪੁਰਾਲੇਖ ਅਤੇ ਸੰਸਦੀ ਮਾਮਲੇ।
ਵਿਪੁਲ ਗੋਇਲ: ਮਾਲ ਅਤੇ ਆਫ਼ਤ ਪ੍ਰਬੰਧਨ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਨਾਗਰਿਕ ਹਵਾਬਾਜ਼ੀ।
ਅਰਵਿੰਦ ਸ਼ਰਮਾ: ਸਹਿਕਾਰਤਾ, ਜੇਲ੍ਹ, ਚੋਣ, ਸੈਰ ਸਪਾਟਾ ਵਿਭਾਗ।
ਸ਼ਿਆਮ ਸਿੰਘ ਰਾਣਾ: ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ।
ਰਣਬੀਰ ਗੰਗਵਾ: ਪਬਲਿਕ ਹੈਲਥ ਅਤੇ ਪੀ.ਡਬਲਯੂ.ਡੀ
ਕ੍ਰਿਸ਼ਨਾ ਬੇਦੀ: ਸਮਾਜਿਕ ਨਿਆਂ ਅਤੇ ਸ਼ਕਤੀਕਰਨ, ਪਰਾਹੁਣਚਾਰੀ, ਆਰਕੀਟੈਕਚਰ।
ਸ਼ਰੂਤੀ ਚੌਧਰੀ: ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਵਿਭਾਗ।
ਆਰਤੀ ਰਾਓ: ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਆਯੁਸ਼।
ਰਾਜੇਸ਼ ਨਗਰ: ਭੋਜਨ ਅਤੇ ਸਪਲਾਈ - ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ।
ਗੌਰਵ ਗੌਤਮ: ਖੇਡਾਂ, ਯੁਵਾ ਸਸ਼ਕਤੀਕਰਨ ਅਤੇ ਉੱਦਮਤਾ (ਸੁਤੰਤਰ ਚਾਰਜ) ਨੂੰ ਕਾਨੂੰਨ ਅਤੇ ਵਿਧਾਨ ਵਿਭਾਗ ਵਿੱਚ ਮੁੱਖ ਮੰਤਰੀ ਨਾਲ ਜੋੜਿਆ ਜਾਵੇਗਾ।