ਕੋਚੀ : ਕਹਿੰਦੇ ਹਨ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਕੋਚੀ ਤੋਂ ਸਾਹਮਣੇ ਆਇਆ ਹੈ, ਜਿੱਥੇ 24 ਸਾਲ ਦੇ ਅਨੰਤੁ ਵਿਜਯਨ ਦੀ 12 ਕਰੋੜ ਦੀ ਲਾਟਰੀ ਲੱਗ ਗਈ। ਅਨੰਤੁ ਵਿਜਯਨ ਕੋਚੀ ਦੇ ਇੱਕ ਮੰਦਰ 'ਚ ਕਲਰਕ ਦੀ ਨੌਕਰੀ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਬੰਦ ਲਈ ਰਣਜੀਤ ਬਾਵਾ ਸਣੇ ਇਨ੍ਹਾਂ ਕਲਾਕਾਰਾਂ ਨੇ ਕੀਤੀ ਹਮਾਇਤ
ਉਨ੍ਹਾਂ ਦੱਸਿਆ ਕਿ ਮੈਂ ਓਣਮ ਬੰਪਰ ਲਾਟਰੀ ਦਾ 300 ਰੁਪਏ ਦਾ ਟਿਕਟ ਖਰੀਦਿਆ ਸੀ। ਜਿਸ ਤੋਂ ਬਾਅਦ ਟੈਕਸ ਕੱਟਣ ਤੋਂ ਬਾਅਦ 7.5 ਕਰੋੜ ਰੁਪਏ ਮਿਲਣਗੇ। ਜਾਣਕਾਰੀ ਮੁਤਾਬਕ, ਅਨੰਤੁ ਦੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਉਨ੍ਹਾਂ ਦੀ ਕਮਾਈ ਇੰਨੀ ਨਹੀਂ ਹੈ ਕਿ ਜਿਸ ਨਾਲ ਉਸਦੇ ਪਰਿਵਾਰ ਦਾ ਗੁਜਾਰਾ ਚੰਗੀ ਤਰੀਕੇ ਨਾਲ ਹੋ ਸਕੇ। ਉਸਦੇ ਪਿਤਾ ਪੇਂਟਰ ਦਾ ਕੰਮ ਕਰਦੇ ਹਨ ਅਤੇ ਭੈਣ ਇੱਕ ਫਰਮ 'ਚ ਅਕਾਉਂਟੈਂਟ ਸੀ ਪਰ ਭੈਣ ਦੀ ਵੀ ਲਾਕਡਾਊਨ ਦੀ ਵਜ੍ਹਾ ਨਾਲ ਨੌਕਰੀ ਚੱਲੀ ਗਈ।
ਅਨੰਤੁ ਦਾ ਕਹਿਣਾ ਹੈ ਕਿ ਇਨ੍ਹਾਂ ਦਿਨੀਂ ਪਿਤਾ ਦਾ ਵੀ ਕੋਈ ਕੰਮ ਖਾਸ ਨਹੀਂ ਚੱਲ ਰਿਹਾ ਹੈ। ਐਤਵਾਰ ਸ਼ਾਮ ਨੂੰ ਕੇਰਲ ਸਰਕਾਰ ਨੇ ਓਣਮ ਬੰਪਰ ਲਾਟਰੀ 2020 ਦੇ ਨਤੀਜੇ ਐਲਾਨ ਕੀਤੇ ਤਾਂ ਅਸੀ ਹੈਰਾਨ ਰਹਿ ਗਏ। ਸਾਨੂੰ ਪਤਾ ਲੱਗਾ ਕਿ 12 ਕਰੋੜ ਦਾ ਈਨਾਮ ਅਸੀਂ ਜਿੱਤਿਆ ਹੈ। ਅਨੰਤੁ ਦਾ ਪਰਿਵਾਰ ਗਰੀਬੀ 'ਚ ਜੀ ਰਿਹਾ ਸੀ। ਅਜਿਹੇ 'ਚ 12 ਕਰੋੜ ਦੀ ਲਾਟਰੀ ਜਿੱਤਣ ਨਾਲ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਗਈ।
ਇਹ ਵੀ ਪੜ੍ਹੋ : ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ
ਅਨੰਤੁ ਦਾ ਪਰਿਵਾਰ ਲਾਕਡਾਊਨ ਕਾਰਨ ਕਾਫ਼ੀ ਪ੍ਰੇਸ਼ਾਨੀ ਨਾਲ ਲੰਘ ਰਿਹਾ ਹੈ। ਉਨ੍ਹਾਂ ਦੇ ਘਰ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਜਦੋਂ ਅਨੰਤੁ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਲਾਟਰੀ 'ਚ ਜਿੱਤੇ ਗਏ ਰੁਪਿਆ ਦਾ ਕੀ ਕਰਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਤੈਅ ਨਹੀਂ ਕੀਤਾ ਹੈ ਕਿ ਉਹ ਇੰਨੇ ਪੈਸੇ ਦਾ ਕੀ ਕਰਣਗੇ। ਫਿਲਹਾਲ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੇ ਲਾਟਰੀ ਦੇ ਟਿਕਟ ਨੂੰ ਬੈਂਕ 'ਚ ਰੱਖ ਦਿੱਤਾ ਹੈ।