Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੀਨ

ਨੇਤਰਹੀਣ ਮਲਾਹ ਨੇ ਬਿਨਾ ਰੁਕੇ ਪੂਰੀ ਕੀਤੀ ਵਿਸ਼ਾਲ ਮਹਾਸਾਗਰ ਦੀ ਯਾਤਰਾ

April 20, 2019 08:36 PM

ਟੋਕੀਓ, (ਏਜੰਸੀ): ਇਕ ਨੇਤਰਹੀਣ ਜਾਪਾਨੀ ਮਲਾਹ ਬਿਨਾ ਰੁਕੇ ਹੋਏ ਸਨਿਚਰਵਾਰ ਨੂੰ ਅਪਣੀ ਪ੍ਰਸ਼ਾਂਤ ਯਾਤਰਾ ਪੂਰੀ ਕੀਤੀ। ਸਥਾਨਕ ਮੀਡੀਆ ਨੇ ਇਹ ਖ਼ਬਰ ਦਿਤੀ। ਯਾਤਰਾ ਪੂਰੀ ਕਰਨ ਦੇ ਨਾਲ ਹੀ ਇਹ ਮਲਾਹ ਵਿਸ਼ਾਲ ਮਹਾਸਾਗਰ ਵਿਚ ਜਹਾਜ਼ ਚਲਾਉਣ ਦਾ ਰਿਕਾਰਡ ਬਣਾਉਣ ਵਾਲਾ ਪਹਿਲੇ ਨੇਤਰਹੀਣ ਵਿਅਕਤੀ ਬਣ ਗਿਆ ਹੈ।

ਮਹਾਸਾਗਰ 'ਚ ਜਹਾਜ਼ ਚਲਾਉਣ ਵਾਲਾ ਪਹਿਲਾ ਨੇਤਰਹੀਣ ਵਿਅਕਤੀ ਬਣਿਆ  


ਕੈਲੀਫ਼ੋਰਨੀਆ ਤੋਂ ਕਰਬੀ ਦੋ ਮਹੀਨੇ ਪਹਿਲੇ ਰਵਾਨਾ ਹੋਏ ਮਿਤਸੁਹੀਰੋ ਇਵਾਮੋਤੋ ਸਨਿਚਰਵਾਰ ਸਵੇਰੇ ਅਪਣੀ 12 ਮੀਟਰ (40ਫ਼ੁੱਟ) ਲੰਬੀ ਕਿਸ਼ਤੀ ਨਾਲ ਫੁਕੁਸ਼ਿਮਾ ਬੰਦਰਗਾਰ 'ਤੇ ਪਹੁੰਚੇ। ਸੈਨ ਡਿਏਗੋ 52 ਸਾਲਾ ਨਾਗਰਿਕ ਇਵਾਮੋਤੋ ਇਕ ਅਮਰੀਕੀ ਮਲਾਹ ਡਗ ਸਮਿਥ ਨਾਲ 24 ਫ਼ਰਵਰੀ ਨੂੰ ਅਮਰੀਕੀ ਸ਼ਹਿਰ ਤੋਂ ਰਵਾਨਾ ਹੋਏ ਸਨ। ਸਮਿਥ ਨੇ ਹਵਾ ਦੀ ਦਿਸ਼ਾਵਾਂ ਤੋਂ ਸਬੰਧਿਤ ਅਤੇ ਹੋਰ ਤਰ੍ਹਾਂ ਦੀ ਜ਼ਬਾਨੀ ਸੂਚਨਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਇਹ ਉਨ੍ਹਾਂ ਦਾ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਇਕ ਵ੍ਹੇਲ ਨਾਲ ਉਨ੍ਹਾ ਦੀ ਕਿਸ਼ਤੀ ਟਕਰਾਉਣ ਤੋਂ ਡੁੱਬ ਗਈ ਜਿਸ ਕਰ ਕੇ 6 ਸਾਲ ਪਹਿਲਾਂ ਉਨ੍ਹਾਂ ਨੂੰ ਅਪਣੀ ਯਾਤਰਾ ਰੋਕਣੀ ਪਈ ਸੀ। ਕਰੀਬ 14, 000 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਅਪਣੀ ਕਿਸ਼ਤੀ ਨਾਲ ਫੁਕੁਸ਼ਿਮਾ ਪਹੁੰਚਣ 'ਤੇ ਸਵਾਗਤ ਕਰਨ ਵਾਲੇ ਲੋਕਾਂ ਨੂੰ ਇਵਾਮੋਤੋ ਨੇ ਕਿਹਾ, ''ਮੈਂ ਘਰ ਵਿਚ ਹਾਂ, ਸਾਰਿਆਂ ਦਾ ਸ਼ੁਕਰੀਆ।''

 

Have something to say? Post your comment

Subscribe