Tuesday, September 24, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਰਾਸ਼ਟਰੀ

ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇ

September 24, 2024 10:22 AM


ਪੱਛਮੀ ਬੰਗਾਲ : ਅਲੀਪੁਰਦੁਆਰ ਡਿਵੀਜ਼ਨ ਦੇ ਨਿਊ ਮਾਯਨਾਗੁੜੀ ਸਟੇਸ਼ਨ 'ਤੇ ਇੱਕ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਮਾਲ ਗੱਡੀ ਖਾਲੀ ਸੀ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਾਦਸੇ ਤੋਂ ਬਾਅਦ ਟਰੇਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ ਗਿਆ ਹੈ। ਹਾਲਾਂਕਿ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਲਪਾਈਗੁੜੀ ਸਟੇਸ਼ਨ ਦੇ ਸੁਪਰਡੈਂਟ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮਾਲ ਗੱਡੀ ਸਵੇਰੇ 6.24 ਵਜੇ ਪਟੜੀ ਤੋਂ ਉਤਰ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੋ ਲਾਈਨਾਂ ਬੰਦ ਰੱਖੀਆਂ ਗਈਆਂ ਹਨ। ਟਰੈਫਿਕ ਨੂੰ ਸੁਧਾਰਨ ਦਾ ਕੰਮ ਚੱਲ ਰਿਹਾ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ 15 ਸਤੰਬਰ ਨੂੰ ਗਯਾ ਤੋਂ ਰੇਲ ਹਾਦਸੇ ਦੀ ਖਬਰ ਸਾਹਮਣੇ ਆਈ ਸੀ, ਜਿੱਥੇ ਗਯਾ-ਕਿਉਲ ਰੇਲਵੇ ਟ੍ਰੈਕ 'ਤੇ ਰਘੁਨਾਥਪੁਰ ਪਿੰਡ ਦੇ ਕੋਲ ਇਕ ਰੇਲਵੇ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਇਕ ਖੇਤ 'ਚ ਪਹੁੰਚ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੂਜੇ ਪਾਸੇ ਪਟੜੀਆਂ 'ਤੇ ਹੋ ਰਹੀ ਸਾਜ਼ਿਸ਼ ਕਾਰਨ ਰੇਲਵੇ ਲਈ ਚਿੰਤਾ ਬਣੀ ਹੋਈ ਹੈ।
ਸੂਰਤ ਦੇ ਕੀਮ ਕੋਸੰਬਾ ਵਿਚਕਾਰ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਸੂਰਤ ਦਿਹਾਤੀ ਪੁਲਸ ਨੇ ਜਾਂਚ 'ਚ ਪਾਇਆ ਹੈ ਕਿ ਇਸ ਘਟਨਾ ਨੂੰ ਸਭ ਤੋਂ ਪਹਿਲਾਂ ਦੇਖਣ ਵਾਲਾ ਰੇਲਵੇ ਕਰਮਚਾਰੀ ਸੁਭਾਸ਼ ਪੋਦਾਰ ਇਸ ਮਾਮਲੇ 'ਚ ਦੋਸ਼ੀ ਹੈ। ਪੋਦਾਰ ਨੇ ਤਰੱਕੀ ਹਾਸਲ ਕਰਨ ਲਈ ਰੇਲ ਪਟੜੀਆਂ ਨਾਲ ਛੇੜਛਾੜ ਕਰਨ ਦੀ ਯੋਜਨਾ ਬਣਾਈ ਸੀ ਅਤੇ ਖੁਦ ਪਟੜੀਆਂ ਤੋਂ ਫਿਸ਼ ਪਲੇਟਾਂ ਅਤੇ ਚਾਬੀਆਂ ਹਟਾ ਦਿੱਤੀਆਂ ਸਨ।
ਦੱਸ ਦੇਈਏ ਕਿ ਸੂਰਤ ਮਾਮਲੇ ਵਿੱਚ ਐਨਆਈਏ ਦੀ ਟੀਮ ਨੇ ਵੀ ਦਖਲ ਦਿੱਤਾ ਸੀ। ਜੀਆਰਪੀ, ਆਰਪੀਐਫ ਅਤੇ ਐਲਸੀਬੀ ਸਮੇਤ ਵੱਖ-ਵੱਖ ਪੁਲਿਸ ਟੀਮਾਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਸਨ ਪਰ ਹੁਣ ਮਾਮਲਾ ਸਾਹਮਣੇ ਆਇਆ ਹੈ।

 

Have something to say? Post your comment

Subscribe