Friday, November 22, 2024
 

ਚੀਨ

ਝੱੜਪ ਤੋਂ ਪਹਿਲਾਂ ਚੀਨੀ ਫ਼ੌਜੀਆਂ ਨੂੰ ਦਿਤੀ ਗਈ ਸੀ ਟ੍ਰੇਨਿੰਗ :ਚੀਨੀ ਮੀਡੀਆ ਦਾ ਦਾਅਵਾ

June 28, 2020 09:22 PM

ਬੀਜਿੰਗ, 28 ਜੂਨ : ਚੀਨ ਨੇ 15 ਜੂਨ ਨੂੰ ਗਲਵਾਨ ਹਿਸੰਕ ਝੱੜਪ ਤੋਂ ਪਹਿਲਾਂ ਅਪਣੇ ਫ਼ੌਜੀਆਂ ਨੂੰ ਟ੍ਰੇਟਿੰਗ ਦਿਤੀ ਸੀ। ਉੇਸ ਨੇ ਸਰਹੱਦ ਦੇ ਨੇੜੇ ਹੀ ਮਾਰਸ਼ਲ ਆਰਟਿਸਟ ਅਤੇ ਪਹਾੜ 'ਤੇ ਚੜ੍ਹਾਈ ਦੀ ਟ੍ਰੇਨਿੰਗ ਲਈ ਮਾਹਰ ਭੇਜੇ ਸਨ।  

ਇਸ ਵਿਚ ਤਿੱਬਤ ਦੇ ਇਕ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ। ਚੀਨ ਦੇ ਸਰਕਾਰੀ ਮੀਡੀਆ ਨੇ ਅਪਣੀ ਰੀਪੋਰਟ 'ਚ ਦਸਿਆ ਕਿ ਫ਼ੌਜੀਆਂ ਨੂੰ ਤੇਜ ਅਤੇ ਫਿੱਟ ਰਖਣ ਲਈ ਇਹ ਕਦਮ ਚੁਕਿਆ। ਚੀਨ ਦੀ ਅਧਿਕਾਰਿਤ ਫ਼ੌਜੀ ਅਖ਼ਬਾਰ 'ਚਾਈਨਾ ਨੇਸ਼ਨਲ ਡਿਫੇਂਸ ਨਿਊਜ਼' ਦੀ ਰੀਪੋਰਟ ਮੁਤਾਬਕ ਤਿੱਬਤ ਦੀ ਰਾਜਧਾਨੀ ਲਹਾਸਾ 'ਚ ਚੀਨ ਨੇ ਪੰਜ ਮਿਲਿਸ਼ਿਆ ਡਵੀਜ਼ਨ ਨੂੰ ਤਾਇਨਾਤ ਕੀਤਾ ਸੀ। 
ਇਸ ਵਿਚ ਮਾਉਂਟ ਐਵਰੈਸਟ ਟਾਰਚ ਰਿਲੇ ਟੀਮ ਦੇ ਸਾਬਕਾ ਮੈਂਬਰ ਅਤੇ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ। ਮਾਉਂਟ ਐਵਰੈਸਟ ਟਾਰਚ ਰਿਲੇ ਟੀਮ ਦੇ ਮੈਂਬਰ ਪਹਾੜਾਂ 'ਤੇ ਕੰਮ ਕਰਨ 'ਚ ਮਾਹਰ ਹੁੰਦੇ ਹਨ, ਜਦਕਿ ਮਾਰਸ਼ਲ ਆਰਟਿਸਟ ਖ਼ਤਰਨਾਕ ਲੜਾਕੇ ਹੁੰਦੇ ਹਨ। ਇਨ੍ਹਾਂ ਨੂੰ ਜਵਾਨਾ ਨੂੰ ਫੁਰਤੀਲਾ ਅਤੇ ਟ੍ਰੇਨਿੰਗ ਦੇਣ ਲਈ ਤਾਇਨਾਤ ਕੀਤਾ ਗਿਆ ਸੀ। ਮਿਲਿਸ਼ਿਆ ਡਵੀਜ਼ਨ ਅਧਿਕਾਰਿਤ ਆਰਮੀ ਨਹੀਂ ਹੁੰਦੀ ਹੈ। ਇਹ ਫ਼ੌਜ ਦੀ ਮਦਦ ਲਈ ਹੁਦੀ ਹੈ। ਅਖ਼ਬਾਰ 'ਚ ਤਿੱਬਤ ਰਾਜਧਾਨੀ ਲਹਾਸਾ 'ਚ ਸੈਂਕੜੇ ਨਵੇਂ ਫ਼ੌਜੀਆਂ ਦੀ ਸੀ.ਸੀ.ਟੀ.ਵੀ ਵੀਡੀਉ ਵੀ ਦਿਖਾਈ ਗਈ ਹੈ।

 

Have something to say? Post your comment

Subscribe