ਅਹਿਮਦਾਬਾਦ : ਗੁਜਰਾਤ ਦੇ ਕੱਛ 'ਚ ਅੱਜ ਸ਼ਾਮ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੱਛ 'ਚ 24 ਘੰਟੇ ਅੰਦਰ ਇਹ ਤੀਸਰਾ ਭੂਚਾਲ ਹੈ। ਐਤਵਾਰ ਰਾਤ ਸਵਾ ਅੱਠ ਵਜੇ ਤੋਂ ਸੋਮਵਾਰ ਦੁਪਹਿਰ ਤਕ ਇਸ ਭੂਚਾਲ ਦੇ 3 ਝਟਕੇ ਮਹਿਸੂਸ ਕੀਤੇ ਗਏ, ਉਥੇ ਇਸ ਦੇ ਬਾਅਦ ਸੋਮਵਾਰ ਦੁਪਹਿਰ 12 ਵਜੇ 59 ਮਿੰਟ ਤਕ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.6 ਮਾਪੀ ਗਈ ਹੈ। ਐਤਵਾਰ ਰਾਤ ਸਵਾ ਕੁ 8 ਵਜੇ ਤੋਂ ਸੋਮਵਾਰ ਦੁਪਹਿਰ ਤਕ ਗੁਜਰਾਤ 'ਚ ਭੂਚਾਲ ਦੇ ਕਈ ਝਟਕੇ ਦਰਜ ਕੀਤੇ ਗਏ ਹਨ। ਸੋਮਵਾਰ ਦੁਪਹਿਰੇ ਕਰੀਬ 1 ਵਜੇ ਅਚਾਨਕ ਕੱਛ 'ਚ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਇੰਡੀਅਨ ਸਿਸਮੌਲਾਜੀਕਲ ਰਿਸਰਚ ਇੰਸਟੀਚਿਊਟ ਅਨੁਸਾਰ ਐਤਵਾਰ ਰਾਤ ਤੋਂ ਸੋਮਵਾਰ ਦੁਪਹਿਰ ਤਕ ਭੂਚਾਲ ਦੇ ਕਰੀਬ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਭੂ-ਗਰਭ ਵਿਗਿਆਨੀਆਂ ਦਾ ਮੰਨਣਾ ਹੈ ਕਿ ਜ਼ਮੀਨ ਦੇ ਗਰਭ 'ਚ ਹਲਚਲ ਹੋਣ ਨਾਲ ਇਹ ਝਟਕੇ ਲੱਗ ਰਹੇ ਹਨ। ਭੂਚਾਲ ਲਈ ਜ਼ਿੰਮੇਵਾਰ ਇਹ ਪਲੇਟ ਇਕ ਵਾਰ ਫਿਰ ਹਲਚਲ ਕਰ ਰਹੀ ਹੈ। ਵਿਗਿਆਨੀ ਗੁਜਰਾਤ 'ਚ ਭੂਚਾਲ ਦੇ ਹੋਰ ਝਟਕੇ ਲੱਗਣ ਦੀ ਚਿਤਾਵਨੀ ਦੇ ਰਹੇ ਹਨ। ਸੋਮਵਾਰ ਦੁਪਹਿਰ ਆਏ ਭੂਚਾਲ ਦਾ ਕੇਂਦਰ ਵੀ ਭਚਾਊ ਤੋਂ 15 ਕਿਲੋਮੀਟਰ ਦਸਿਆ ਜਾ ਰਿਹਾ ਹੈ।