ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਚੰਦਰਬਾਬੂ ਨਾਇਡੂ ਅਤੇ ਜਨਸੈਨਾ ਦੇ ਮੁਖੀ ਪਵਨ ਕਲਿਆਣ ਦੇ ਨਾਲ ਅੱਜ ਆਂਧਰਾ ਪ੍ਰਦੇਸ਼ ਵਿੱਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੀਆਂ ਦੋ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਪਹਿਲੀ ਜਨਤਕ ਮੀਟਿੰਗ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਜਮਹੇਂਦਰਵਰਮ ਦੇ ਵੇਮਾਗਿਰੀ ਵਿੱਚ ਦੁਪਹਿਰ ਨੂੰ ਹੋਣੀ ਹੈ। ਇਸ ਤੋਂ ਬਾਅਦ ਦੂਸਰੀ ਰੈਲੀ ਸ਼ਾਮ ਨੂੰ ਅਨਾਕਾਪੱਲੇ ਵਿੱਚ ਹੋਵੇਗੀ।