ਠਾਣੇ ਦੇ ਡੋਂਬੀਵਲੀ ਸਥਿਤ MIDC ਕੈਂਪਸ 'ਚ ਸਥਿਤ ਇਕ ਨਿੱਜੀ ਕੈਮੀਕਲ ਫੈਕਟਰੀ 'ਚ ਵੀਰਵਾਰ ਨੂੰ ਕਈ ਧਮਾਕਿਆਂ ਤੋਂ ਬਾਅਦ ਅੱਗ ਲੱਗ ਗਈ।ਇਕ ਚਸ਼ਮਦੀਦ ਨੇ ਦੱਸਿਆ, "ਧਮਾਕੇ ਇੰਨੇ ਜ਼ਬਰਦਸਤ ਸਨ ਕਿ ਆਸ-ਪਾਸ ਦੇ ਘਰ ਹਿੱਲ ਗਏ ਅਤੇ ਕੁਝ ਘਰਾਂ ਦੇ ਸ਼ੀਸ਼ੇ ਟੁੱਟ ਗਏ। ਡਰੇ ਹੋਏ ਸਥਾਨਕ ਲੋਕ ਘਰਾਂ ਤੋਂ ਬਾਹਰ ਆ ਗਏ।"
ਕੁਝ ਹੀ ਮਿੰਟਾਂ ਬਾਅਦ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਅੱਧੀ ਦਰਜਨ ਫਾਇਰ ਟੈਂਡਰ, ਪਾਣੀ ਦੇ ਟੈਂਕਰ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ।ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਫੈਕਟਰੀ 'ਚ ਧਮਾਕੇ ਅਤੇ ਅੱਗ ਦੀ ਘਟਨਾ 'ਚ ਘੱਟੋ-ਘੱਟ 5 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਜ਼ਖਮੀਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।