ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਪੱਛਮੀ ਬੰਗਾਲ ਵਿੱਚ ਤਿੰਨ ਅਤੇ ਝਾਰਖੰਡ ਵਿੱਚ ਇੱਕ ਰੈਲੀ ਕਰਨਗੇ। ਪੀਐਮ ਮੋਦੀ ਸਭ ਤੋਂ ਪਹਿਲਾਂ ਸਵੇਰੇ 11 ਵਜੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਜਨ ਸਭਾ ਕਰਨਗੇ। ਇਸ ਤੋਂ ਬਾਅਦ ਦੁਪਹਿਰ 12.45 ਵਜੇ ਬੰਗਾਲ ਦੇ ਪੁਰੂਲੀਆ, 2.30 ਵਜੇ ਬਿਸ਼ਨੂਪੁਰ ਅਤੇ ਸ਼ਾਮ 4.15 ਵਜੇ ਮੇਦਿਨੀਪੁਰ 'ਚ ਰੈਲੀਆਂ ਹੋਣਗੀਆਂ।