ਰਾਂਚੀ : ਇੱਥੇ ਦੇ ਚਾਨਹੋ ਕਮਿਊਨਿਟੀ ਸੈਂਟਰ ਤੋਂ ਇਕ ਲਾਸ਼ ਪੋਸਟਮਾਰਟਮ ਦੇ ਲਈ ਰਿਮਸ ਭੇਜਿਆ ਗਿਆ। ਰਿਮਸ ਦੇ ਫੋਰੈਂਸਿਕ ਮੈਡੀਸਨ ਵਿਭਾਗ (forensic medicin department, RIMS) 'ਚ ਜਦੋਂ ਲਾਸ਼ ਨੂੰ ਪੋਸਟਮਾਰਟਮ ਟੇਬਲ 'ਤੇ ਲਿਟਾਇਆ ਗਿਆ ਤਾਂ ਡਾਕਟਰਾਂ ਨੇ ਉਸ ਦਾ ਦਿਲ ਧੜਕਦੇ ਹੋਏ ਦੇਖਿਆ ਤੇ ਉਸ 'ਚ ਜਾਨ ਸੀ। ਉਸ ਦੇ ਸਾਹ ਚੱਲ ਰਹੇ ਸੀ, ਭਾਵ ਮਰੀਜ਼ ਜ਼ਿੰਦਾ ਸੀ।
ਇਸ ਤੋਂ ਬਾਅਦ ਪੋਸਟਮਾਰਟਮ ਹਾਊਸ ਤੋਂ ਉਕਤ ਮਰੀਜ਼ ਨੂੰ ਰਿਮਸ ਦੇ ਐਮਰਜੈਂਸੀ (refer RIMS emergency for treatment) 'ਚ ਇਲਾਜ ਲਈ ਭੇਜ ਦਿੱਤਾ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਐਮਰਜੈਂਸੀ 'ਚ ਡਾਕਰਟਾਂ ਨੇ ਦੱਸਿਆ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜ਼ਿੰਦਾ ਮਰੀਜ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਮਾਮਲੇ ਨੂੰ ਸਿਹਤ ਮੰਤਰੀ ਬੰਨਾ ਗੁਪਤਾ ਨੇ ਗੰਭੀਰਤਾ ਨਾਲ ਲਿਆ ਹੈ।