ਗੋਰਖਪੁਰ : ਗੋਰਖਪੁਰ ਜ਼ਿਲ੍ਹੇ ਦੇ ਬੇਲਘਾਟ ਇਕਾਲੇ 'ਚ ਮੰਗਲਵਾਰ ਸਵੇਰੇ ਵੱਡੀ ਗਿਣਤੀ 'ਚ ਚਮਗਿੱਦੜਾਂ (bats died in gorakhpur) ਦੀ ਮੌਤ ਨੂੰ ਲੈ ਕੇ ਸਨਸਨੀ ਫੈਲ ਗਈ। ਪਿੰਡ ਦੇ ਲੋਕ ਇਸ ਘਟਨਾ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਦੇਖ ਰਹੇ ਹਨ। ਜੰਗਲਾਤ ਵਿਭਾਗ ਨੂੰ ਖਦਸ਼ਾ ਹੈ ਕਿ ਜਿਆਦਾ ਗਰਮੀ ਅਤੇ ਪਾਣੀ ਨਾ ਮਿਲਣ ਕਾਰਨ ਇਹ ਚਮਗਿੱਦੜ (bats) ਮਰ ਗਏ ਹੋਣਗੇ।
ਫਿਲਹਾਲ, ਇਨ੍ਹਾਂ ਮਰੇ ਹੋਏ ਚਮਗਿੱਦੜਾਂ ਨੂੰ ਪਸੋਟਮਾਰਟਮ ਲਈ ਬਰੇਲੀ ਦੇ ਭਾਰਤੀ ਪਸ਼ੁ ਖੋਜ ਸੰਸਥਾ(IVRI) ਭੇਜ ਦਿਤਾ ਗਿਆ ਹੈ। ਬੇਲਘਾਟ ਦੇ ਪੰਕਜ ਸ਼ਾਹੀ ਨੇ ਕਿਹਾ, ''ਮੈਂ ਅਪਣੇ ਬਗ਼ੀਚੇ 'ਚ ਸਵੇਰੇ ਦੇਖਿਆ ਕਿ ਅੰਬ ਦੇ ਦਰਖ਼ਤ ਦੇ ਹੇਠਾਂ ਵੱਡੀ ਗਿਣਤੀ 'ਚ ਚਮਗਿੱਦੜ ਮਰੇ ਪਏ ਸਨ।
ਮੇਰੇ ਬਾਗ਼ ਨਾਲ ਜੁੜਿਆ ਇਕ ਹੋਰ ਬਾਗ਼ ਹੈ, ਉਥੇ ਵੀ ਕਾਫ਼ੀ ਗਿਣਤੀ 'ਚ ਚਮਗਿੱਦੜ ਮਰੇ ਪਏ ਸਨ।''
ਸ਼ਾਹੀ ਨੇ ਦਸਿਆ ਕਿ ਉਨ੍ਹਾਂ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿਤੀ ਅਤੇ ਉਸਦੀ ਟੀਮ ਮਰੇ ਚਮਗਿੱਦੜਾਂ ਨੂੰ ਪੋਸਟਮਾਰਟਮ (postmortem) ਲਈ ਲੈ ਗਈ। ਟੀਮ ਦੇ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਬਾਗ਼ 'ਚ ਪਾਣੀ ਰਖਿਆ ਜਾਵੇ ਕਿਉਂਕਿ ਉਹ ਚਮਗਿੱਦੜ ਕਾਫੀ ਜਿਆਦਾ ਗਰਮੀ ਕਾਰਨ ਮਰੇ ਹਨ। ਖਜਨੀ ਜੰਗਲਤਾ ਵਿਭਾਗ ਦੇ ਰੇਂਜਰ ਦੇਵੇਂਦਰ ਕੁਮਾਰ ਨੇ ਦਸਿਆ ਕਿ ਕਰੀਬ 52 ਚਮਗਿੱਦੜ ਮਰੇ ਹੋਏ ਮਿਲੇ ਹਨ। ਉਨ੍ਹਾਂ ਸਾਰਿਆਂ ਨੂੰ ਪਸੋਟਪਾਰਟਮ ਲਈ ਭੇਜਿਆ ਗਿਆ ਹੈ।