ਸਿਰਸਾ : ਸਿਹਤ ਵਿਭਾਗ ਵਿੱਚ ਠੇਕੇ ’ਤੇ ਲੱਗੇ ਪਿੰਡ ਧੌਤੜ ਵਾਸੀ ਸੁਨੀਲ ਕੁਮਾਰ (sunil kumar) ਤੇ ਭਾਦਰਾ ਬਾਜਾਰ ਵਾਸੀ ਸ੍ਰੀਧਰ ਸੁਧਾਕਰ (sridhar sudhakar) ਨੇ ਨੌਕਰੀਓਂ ਹਟਾਏ ਜਾਣ ਦੇ ਵਿਰੋਧ ’ਚ ਅੱਜ ਸਿਖਰ ਦੁਪਹਿਰ ਅਰਧ ਨੰਗੇ ਹੋ ਕੇ ਦੁੱਪ ਵਿੱਚ ਬੈਠ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਆਪਣਾ ਦੁੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਦਿਆਂ DC ਨੂੰ ਮੰਗ ਪੱਤਰ ਸੌਂਪਿਆ। ਹਟਾਏ ਗਏ ਕਰਮਚਾਰੀਆਂ ਦੀ ਹਮਾਇਤ ਵਿੱਚ ਸਰਵ ਕਰਮਚਾਰੀ ਸੰਘ ਨੇ ਤੁਰੰਤ ਸੂਬਾਈ ਪੱਧਰੀ ਮੀਟਿੰਗ ਬੁਲਾਈ ਹੈ। ਮਿੰਨੀ ਸਕੱਤਰੇਤ ਦੇ ਬਾਹਰ ਸੜਕ ’ਤੇ ਸ਼ਿਖਰ ਦੁਪਹਿਰ ਅਰਧ ਨੰਗੇ ਧੁੱਪ ’ਚ ਬੈਠੇ ਸੁਨੀਲ ਕੁਮਾਰ ਤੇ ਸ੍ਰੀਧਰ ਨੇ ਦੱਸਿਆ ਕਿ ਉਹ ਬਿਜਲੀ ਮੈਕੇਨਿੰਗ ਸਨ। ਦੋਵਾਂ ਨੂੰ ਅਗਸਤ 2019 ਨੂੰ job ਤੋਂ ਬਿਨਾਂ ਕਿਸੇ ਕਾਰਨ ਹਟਾ ਦਿੱਤਾ। ਉਨ੍ਹਾਂ ਦੀ ਥਾਂ ’ਤੇ ਦੂਜੇ ਸੂਬੇ ਤੋਂ ਆਏ ਦੋ ਨੌਜਵਾਨਾਂ ਨੂੰ ਰੱਖ ਲਿਆ।