ਆਓ ਜਾਣੀਏ ਨਿੰਮ ਦੀਆਂ ਪੱਤੀਆਂ ਸਾਡੇ ਲਈ ਇੱਕ ਦਵਾਈ ਦਾ ਕੰਮ ਕਰਦੀਆਂ ਹਨ ਪ੍ਰੰਤੂ ਜੇਕਰ ਅਸੀਂ ਕਿਸੇ ਚੀਜ਼ ਨੂੰ ਜ਼ਿਆਦਾ ਖਾਂਦੇ ਹਾਂ ਤਾਂ ਉਸ ਤੋਂ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ। ਨਿੰਮ ਦੀਆਂ ਪੱਤੀਆਂ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ। ਇੱਕ ਵਾਰ ਵਿੱਚ ਬਹੁਤ ਸਾਰੀਆਂ ਪੱਤੀਆਂ ਖਾਣ ਦੀ ਬਜਾਏ, ਸਵੇਰੇ ਖਾਲੀ ਪੇਟ 4 ਤੋਂ 5 ਪੱਤੇ ਖਾਣੇ ਚਾਹੀਦੇ ਹਨ।ਇਹ ਸਾਨੂੰ ਇਨਫੈਕਸ਼ਨ ਤੋਂ ਬਚਾਉਂਦੀਆਂ ਹਨ।
1. ਕਬਜ਼ ਲਈ ਲਾਭਦਾਇਕ
ਨਿੰਮ ਦੇ ਪੱਤੇ ਰੋਜ਼ਾਨਾ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਅਤੇ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਨਿੰਮ ਦੀਆਂ ਪੱਤੀਆਂ ਵਿੱਚ ਪਾਇਆ ਜਾਣ ਵਾਲਾ ਫਾਈਬਰ ਪੇਟ ਨੂੰ ਠੀਕ ਰੱਖਦਾ ਹੈ।
2. ਲੀਵਰ ਲਈ ਲਾਭਦਾਇਕ
ਖਾਲੀ ਪੇਟ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਲੀਵਰ ਨੂੰ ਵੀ ਫਾਇਦਾ ਹੁੰਦਾ ਹੈ। ਨਿੰਮ ਦੇ ਪੱਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਨੂੰ ਆਕਸੀਡੇਟਿਵ ਤਣਾਅ ਤੋਂ ਦੂਰ ਰੱਖਦੇ ਹਨ। ਇਨ੍ਹਾਂ ਪੱਤਿਆਂ ਦਾ ਸੇਵਨ ਕਰਨ ਨਾਲ ਜਿਗਰ ਦੇ ਟਿਸ਼ੂਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।
3. ਬਲੱਡ ਸ਼ੂਗਰ ਲਈ ਲਾਭਦਾਇਕ
ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਕਰਨ ਲਈ ਨਿੰਮ ਦੀਆਂ ਪੱਤੀਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਨਿੰਮ ਦੀਆਂ ਪੱਤੀਆਂ ਨੂੰ ਜੇਕਰ ਸਵੇਰੇ ਖਾਲੀ ਪੇਟ ਖਾ ਲਿਆ ਜਾਵੇ ਤਾਂ ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਮ ਦੀਆਂ ਪੱਤੀਆਂ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੀਆਂ ਹਨ।