1) ਸਮੂਦੀ ਵਿੱਚ ਸ਼ਾਮਲ ਕਰੋ
ਤਿਲ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਸ ਨੂੰ ਆਪਣੀ ਸਵੇਰ ਦੀ ਸਮੂਦੀ 'ਚ ਮਿਕਸ ਕਰ ਸਕਦੇ ਹੋ। ਇਸ ਦਾ ਇਕ ਚਮਚ ਸਮੂਦੀ 'ਚ ਪਾਉਣ ਨਾਲ ਇਸ ਦੇ ਪੋਸ਼ਕ ਤੱਤ ਵਧਦੇ ਹਨ। ਇਹ ਤੁਹਾਡੀ ਸਮੂਦੀ ਦਾ ਸੁਆਦ ਅਤੇ ਟੈਕਸਟ ਦੋਵਾਂ ਨੂੰ ਵਧਾਏਗਾ। ਤਿਲ ਦੇ ਬੀਜ ਸਿਹਤਮੰਦ ਚਰਬੀ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਲੰਬੇ ਸਮੇਂ ਤੱਕ ਸੰਤੁਸ਼ਟ ਰੱਖਣਗੇ।
2) ਸਲਾਦ ਵਿੱਚ ਸ਼ਾਮਲ ਕਰੋ
ਤਿਲ ਦੇ ਬੀਜਾਂ ਨਾਲ ਤੁਸੀਂ ਆਪਣੇ ਸਲਾਦ ਨੂੰ ਹੋਰ ਵੀ ਪੌਸ਼ਟਿਕ ਬਣਾ ਸਕਦੇ ਹੋ। ਸਿਹਤਮੰਦ ਚਰਬੀ ਅਤੇ ਫਾਈਬਰ ਦੇ ਨਾਲ, ਤਿਲ ਤੁਹਾਡੇ ਸਲਾਦ ਵਿੱਚ ਕਰੰਚ ਸ਼ਾਮਲ ਕਰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਐਵੋਕੈਡੋ ਵਿੱਚ ਤਿਲ ਸ਼ਾਮਿਲ ਕਰਨ ਨਾਲ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਮਿਲ ਸਕਦੀ ਹੈ।
3) ਤਿਲ ਦੇ ਬੀਜਾਂ ਤੋਂ ਬਾਰ ਬਣਾਓ
ਘਰੇਲੂ ਬਣੇ ਗ੍ਰੈਨੋਲਾ ਬਾਰਾਂ ਨੂੰ ਸਿਹਤਮੰਦ ਸਨੈਕ ਵਜੋਂ ਖਾਧਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਓਟਸ, ਸੁੱਕੇ ਮੇਵੇ ਅਤੇ ਮੁੱਠੀ ਭਰ ਤਿਲ ਭੁੰਨ ਲਓ। ਥੋੜਾ ਸ਼ਹਿਦ ਪਾਓ ਅਤੇ ਇਸ ਨੂੰ ਬੇਕਿੰਗ ਟਰੇ 'ਤੇ ਫੈਲਾਓ। ਇਸ ਨੂੰ ਬੇਕ ਕਰੋ ਅਤੇ ਸਵਾਦਿਸ਼ਟ ਬਾਰ ਤਿਆਰ ਹੈ। ਇਸ ਨੂੰ ਖਾਣ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
4) ਤਿਲ ਦਾ ਤੇਲ
ਤੁਸੀਂ ਤਿਲ ਦਾ ਤੇਲ ਵੀ ਬਣਾ ਸਕਦੇ ਹੋ। ਇਸ ਨੂੰ ਭੋਜਨ ਜਾਂ ਸਲਾਦ ਵਿੱਚ ਵਰਤਿਆ ਜਾ ਸਕਦਾ ਹੈ। ਇਹ ਭਾਰ ਘਟਾਉਣ ਲਈ ਸਭ ਤੋਂ ਵਧੀਆ ਹੈ।