Chilla for Weight Loss: ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਆਪਣੀ ਖੁਰਾਕ ਵਿੱਚ ਚੀਲਾ ਸ਼ਾਮਲ ਕਰ ਸਕਦੇ ਹਨ। ਇਨ੍ਹਾਂ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਨਾਲ ਹੀ, ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਚੀਲੇ ਖੁਰਾਕ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ, ਜੋ ਭਾਰ ਘਟਾਉਣ ਵਿੱਚ ਫਾਇਦੇਮੰਦ ਹੋਣ:-
1 : ਓਟਸ ਦਾ ਚੀਲਾ :-
ਓਟਸ ਖਾਣ ਨਾਲ ਨਾ ਸਿਰਫ਼ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਸਗੋਂ ਸਰੀਰ ਨੂੰ ਊਰਜਾ ਵੀ ਮਿਲਦੀ ਹੈ। ਓਟਸ ਚੀਲਾ ਫਾਈਬਰ, ਪ੍ਰੋਟੀਨ ਅਤੇ ਜ਼ਰੂਰੀ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
2 : ਵੇਸਣ ਦਾ ਚੀਲਾ :-
ਵੇਸਣ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।ਵੇਸਣ ਦਾ ਚੀਲਾ ਬਣਾਉਣਾ ਬਹੁਤ ਆਸਾਨ ਹੈ। ਇਸਨੂੰ ਬਣਾਉਣ ਲਈ, ਹਲਦੀ, ਅਦਰਕ, ਹਰੀ ਮਿਰਚ , ਧਨੀਆ ਅਤੇ ਪਾਲਕ ਨੂੰ ਵੇਸਣ ਵਿੱਚ ਪਾ ਕੇ ਪੇਸਟ ਬਣਾ ਲਓ। ਫਿਰ ਤਵੇ 'ਤੇ ਥੋੜ੍ਹਾ ਜਿਹਾ ਘਿਓ ਜਾਂ ਤੇਲ ਲਗਾਓ ਅਤੇ ਇਸਨੂੰ ਦੋਵੇਂ ਪਾਸਿਆਂ ਤੋਂ ਸੇਕ ਲਵੋ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਇਸਨੂੰ ਰੋਜ਼ਾਨਾ ਖਾ ਸਕਦੇ ਹਨ।