Saturday, January 18, 2025
 

ਸਿਹਤ ਸੰਭਾਲ

ਖਾਣੇ ਵਿੱਚ ਸ਼ਾਮਿਲ ਕਰੋ ਇਹ ਸਾਗ

September 06, 2024 06:24 PM

 

ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹਰੀਆਂ ਪੱਤੇਦਾਰ ਸਬਜੀਆਂ ਅਤੇ ਸਾਗ ਦੇ ਨਾਲ ਹੁੰਦੀ ਹੈ।ਇਸ ਲਈ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰੋ । ਸਾਗ ਤੋਂ ਸਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ, ਤਾਂ ਆਓ ਜਾਣਦੇ ਹਾਂ ਕਿ ਕਿਹੜੇ ਸਾਗ ਸਾਡੇ ਲਈ ਫਾਇਦੇਮੰਦ ਹਨ।

ਪਾਲਕ ਦ ਸਾਗ

 

ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਪਾਲਕ ਦਾ ਸਾਗ ਸਾਡੇ ਵਾਲਾਂ ਅਤੇ ਹੱਡੀਆਂ ਨੂੰ ਅੰਦਰੋਂ ਮਜ਼ਬੂਤ ਕਰਦਾ ਹੈ। ਇੰਨਾ ਹੀ ਨਹੀਂ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਇਸ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

 

ਬਾਥੂ ਦਾ ਸਾਗ

ਐਂਟੀਆਕਸੀਡੈਂਟਸ ਨਾਲ ਭਰਪੂਰ ਬਾਥੂ ਦਾ ਸਾਗ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।ਜ਼ਿੰਕ, ਫਾਸਫੋਰਸ, ਪੋਟਾਸ਼ੀਅਮ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਬਾਥੂ ਦਾ ਸਾਗ ਸਾਡੇ ਲਈ ਕੁਦਰਤ ਦਾ ਵਰਦਾਨ ਹੈ। ਇਸ ਨੂੰ ਸਾਦਾ ਜਾਂ ਦਹੀਂ ਨਾਲ ਰਾਇਤਾ ਬਣਾ ਕੇ ਖਾਧਾ ਜਾ ਸਕਦਾ ਹੈ। ਇਸ 'ਚ ਮੌਜੂਦ ਅਮੀਨੋ ਐਸਿਡ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ। ਇਸ 'ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਵੀ ਮਦਦ ਕਰਦਾ ਹੈ।

 

ਮੇਥੀ ਦਾ ਸਾਗ

 

ਐਂਟੀਆਕਸੀਡੈਂਟ ਨਾਲ ਭਰਪੂਰ ਮੇਥੀ ਦਾ ਸਾਗ ਕਈ ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰਦਾ ਹੈ। ਇਨ੍ਹਾਂ ਦੇ ਛੋਟੇ ਗੋਲ ਪੱਤੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀ ਪੂੜੀ , ਰੋਟੀ ਜਾਂ ਸਬਜ਼ੀ, ਸਭ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

 

ਅਰਬੀ ਦੇ ਪੱਤਿਆ ਦਾ ਸਾਗ

ਵਿਟਾਮਿਨ ਏ ਨਾਲ ਭਰਪੂਰ ਅਰਬੀ ਦੇ ਪੱਤਿਆ ਦਾ ਸਾਗ ਸਾਡੀਆਂ ਅੱਖਾਂ ਦੀ ਸੁਰੱਖਿਆ ਵਿੱਚ ਮਦਦਗਾਰ ਹੈ। ਇਸ 'ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਾਡੀ ਇਮਿਊਨਿਟੀ ਅਤੇ ਚਮੜੀ ਲਈ ਫਾਇਦੇਮੰਦ ਹੁੰਦਾ ਹੈ। 

ਗੰਦਲਾਂ ਦਾ ਸਾਗ

ਐਂਟੀਆਕਸੀਡੈਂਟ ਨਾਲ ਭਰਪੂਰ ਗੰਦਲਾਂ ਦਾ ਸਾਗ ਕਈ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਆਇਰਨ ਵੀ ਹੁੰਦੇ ਹਨ, ਜੋ ਸਰੀਰ ਵਿਚ ਅਨੀਮੀਆ ਨੂੰ ਰੋਕਦੇ ਹਨ ਅਤੇ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਘੱਟ ਕੈਲੋਰੀ ਵਾਲਾ ਸਾਗ ਹੈ, ਜੋ ਸਾਡੇ ਭਾਰ ਨੂੰ ਘੱਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ।

 

 

Have something to say? Post your comment

 
 
 
 
 
Subscribe