ਬੀਜਿੰਗ : ਚੀਨ ਦੇ ਯੁੰਨਾਨ ਸੂਬੇ ਦੀ ਕਯੂਆਓਜੀਆ ਕਾਊਂਟੀ ਵਿਚ 5 ਦੀ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਦੇ ਮੁਤਾਬਕ ਭੂਚਾਲ ਦੇ ਝਟਕੇ ਸੋਮਵਾਰ ਰਾਤ 9:47 'ਤੇ ਮਹਿਸੂਸ ਕੀਤੇ ਗਏ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖਬਰ ਵਿਚ ਦੱਸਿਆ ਕਿ ਇਕ ਵਿਅਕਤੀ ਮਲਬੇ ਵਿਚ ਦਬਿਆ ਹੋਇਆ ਹੈ ਅਤੇ ਬਚਾਅ ਦਲ ਭੂਚਾਲ ਵਾਲੇ ਸਥਾਨ ਦੇ ਲਈ ਰਵਾਨਾ ਹੋ ਗਿਆ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ ਅਤੇ ਇਸ ਦੇ ਝਟਕੇ ਕਿਊਜਿੰਗ ਸ਼ਹਿਰ ਦੀ ਹੂਜੇ ਕਾਊਂਟੀ ਝਾਅੋਤੋਂਗ ਅਤੇ ਸ਼ਿਏਨਵੇਈ ਸ਼ਹਿਰਾਂ ਅਤੇ ਚੁਸ਼ੀਯੋਂਗ ਯੀ ਆਟੋਮੋਨਜ਼ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ। ਕਿਯੂਆਓਜੀਆ ਕਾਊਂਟੀ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕੰਮ ਲਈ 16 ਥਾਵਾਂ 'ਤੇ ਬਚਾਅ ਦਲਾਂ ਨੂੰ ਭੇਜਿਆ ਹੈ।