Friday, November 22, 2024
 

ਹਰਿਆਣਾ

ਰੋਹਤਕ ‘ਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ‘ਚ ਚੱਲੀਆਂ ਗੋਲੀਆਂ, NSUI ਦੇ ਸਾਬਕਾ ਪ੍ਰਧਾਨ ਸਣੇ 4 ਜ਼ਖਮੀ

September 04, 2022 12:01 PM

ਰੋਹਤਕ: ਹਰਿਆਣਾ ਦੇ ਰੋਹਤਕ ਵਿਚ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਵਿਚ ਸ਼ਨੀਵਾਰ ਦੀ ਸ਼ਾਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚ ਵਿਵਾਦ ਹੋ ਗਿਆ।ਇਸ ਦੇ ਬਾਅਦ ਇਕ ਧਿਰ ਵੱਲੋਂ ਲਗਭਗ 6 ਰਾਊਂਡ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ NSUI ਦੇ ਸਾਬਕਾ ਪ੍ਰਧਾਨ ਸੁਸ਼ੀਲ ਹੁੱਡਾ ਸਣੇ ਚਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਪਹਿਲਾਂ ਪੀਜੀਆਈ ਭਰਤੀ ਕਰਾਇਆ ਗਿਆ ਜਿਥੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਗਏ। ਵਿਵੀ ਪਰਿਸਰ ਵਿਚ ਫਾਇਰਿੰਗ ਦੀ ਘਟਨਾ ਨਾਲ ਹੜਕੰਪ ਮਚ ਗਿਆ।

ਖਾਸ ਗੱਲ ਇਹ ਹੈ ਕਿ ਸ਼ਨੀਵਾਰ ਨੂੰ ਹੀ ਯੂਨੀਵਰਸਿਟੀ ‘ਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਦਾ ਪ੍ਰੋਗਰਾਮ ਸੀ ਅਤੇ ਉਹ ਗੋਲੀਬਾਰੀ ਤੋਂ 45 ਮਿੰਟ ਪਹਿਲਾਂ ਹੀ ਕੈਂਪਸ ਤੋਂ ਚਲੇ ਗਏ ਸਨ। ਐੱਮਡੀਯੂ ਦੇ ਸੁਰੱਖਿਆ ਅਧਿਕਾਰੀ ਬਲਰਾਜ ਉਰਫ ਬੱਲੂ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਵੀ ਵਿਚ 2.30 ਵਜੇ ਤੋਂ ਰਾਜਪਾਲ ਦਾ ਪ੍ਰੋਗਰਾਮ ਸੀ, ਜੋ ਸ਼ਾਮ ਲਗਭਗ 5.45 ਵਜੇ ਤੱਕ ਚੱਲਿਆ।

ਪ੍ਰੋਗਰਾਮ ਖਤਮ ਹੋਣ ਦੇ ਬਾਅਦ ਕੁਝ ਲੋਕ ਵਿਵੀ ਦੀ ਲਾਇਬ੍ਰੇਰੀ ਦੇ ਬਾਹਰ ਖੜ੍ਹੇ ਸਨ। ਇਸੇ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਕ ਧਿਰ ਦਾ ਕਹਿਣਾ ਸੀ ਕਿ ਉਸ ਨੇ ਦੂਜੀ ਧਿਰ ਤੋਂ 5 ਲੱਖ ਰੁਪਏ ਲੈਣੇ ਹਨ ਜਦੋਂ ਕਿ ਦੂਜੀ ਧਿਰ 2.30 ਲੱਖ ਰੁਪਏ ਦੀ ਗੱਲ ਕਹਿ ਰਿਹਾ ਸੀ।

ਇਸ ਨੂੰ ਲੈ ਕੇ ਸ਼ੁਰੂ ਹੋਈ ਕਿਹਾਸੁਣੀ ਵਿਚ ਅਚਾਨਕ ਇਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਦੇ ਬਾਅਦ ਇਕ ਤਿੰਨ ਫਾਇਰਿੰਗ ਵਿਚ ਆਸਨ ਪਿੰਡ ਵਾਸੀ NSUI ਦੇ ਸਾਬਕਾ ਪ੍ਰਧਾਨ ਸੁਸ਼ੀਲ ਹੁੱਡਾ ਸਣੇ 4 ਲੋਕ ਜ਼ਖਮੀ ਹੋ ਗਏ। ਇਸ ਵਿਚ ਕੁਲਦੀਪ, ਵਿਜੇਤਾ ਤੇ ਹਰਸ਼ ਵੀ ਸ਼ਾਮਲ ਹਨ। ਫਾਇਰਿੰਗ ਵਿਚ ਕਿਸੇ ਦੇ ਸਿਰ ‘ਤੇ ਤੇ ਕਿਸੇ ਦੇ ਹੱਥ ਵਿਚ ਗੋਲੀ ਲੱਗੀ।

ਚਾਰੋਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਪੀਜੀਆਈ ਲਿਆਂਦਾ ਗਿਆ ਜਿਥੋਂ ਪਰਿਵਾਰਕ ਮੈਂਬਰ ਉਸ ਦੇ ਬੇਹਤਰ ਇਲਾਜ ਲਈ ਹਸਪਤਾਲ ਲੈ ਗਏ। ਦੋਸ਼ੀ ਧਿਰ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ। ਜਦੋਂ ਜ਼ਖਮੀਆਂ ਦੇ ਸਾਥੀਆਂ ਨੇ ਪਿੱਛਾ ਕੀਤਾ ਤਾਂ ਦੋਸ਼ੀ ਇਕ ਸਕਾਰਪੀਓ ਮੌਕੇ ‘ਤੇ ਛੱਡ ਕੇ ਦੂਜੀ ਗੱਡੀ ਵਿਚ ਫਰਾਰ ਹੋ ਗਏ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਇੱਕ ਵਾਰ ਫਿਰ ਐਮਡੀਯੂ ਦੇ ਗੇਟ ਨੰਬਰ-1 ਕੋਲ ਪਿੱਛਾ ਕਰ ਰਹੇ ਲੋਕਾਂ ਦੀ ਕਾਰ ’ਤੇ ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਕੀਤੇ। ਇਸ ਦੌਰਾਨ ਪਿੱਛਾ ਕਰ ਰਹੇ ਲੋਕਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਲੋਕ ਯੂਨੀਵਰਸਿਟੀ ਅਹਾਤੇ ’ਚੋਂ ਫ਼ਰਾਰ ਹੋ ਗਏ। ਪੁਲਿਸ ਨੇ ਸਕਾਰਪੀਓ ਅਤੇ ਨੁਕਸਾਨੀ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Have something to say? Post your comment

 
 
 
 
 
Subscribe